More
    HomePunjabi Newsਵਿਸਤਾਰਾ ਦਾ ਏਅਰ ਇੰਡੀਆ ’ਚ ਹੋਵੇਗਾ ਰਲੇਵਾਂ

    ਵਿਸਤਾਰਾ ਦਾ ਏਅਰ ਇੰਡੀਆ ’ਚ ਹੋਵੇਗਾ ਰਲੇਵਾਂ

    ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਸਤਾਰਾ ਦੇ ਏਅਰ ਇੰਡੀਆ ਨਾਲ ਰਲੇੇਵੇਂ ਦੇ ਚੱਲਦਿਆਂ ਅੱਜ ਵਿਸਤਾਰਾ ਦੀ ਆਖਰੀ ਉਡਾਣ ਹੈ, ਇਸ ਦੌਰਾਨ ਵਿਸਤਾਰਾ ਨਾਲ ਜੁੜੇ ਯਾਤਰੀ ਆਪਣੀ ਆਖਰੀ ਉਡਾਣ ਦੇ ਭਾਵਨਾਤਮਕ ਤਜ਼ਰਬਿਆਂ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕਰ ਰਹੇ ਹਨ। ਵਿਸਤਾਰਾ ਦਾ ਟਾਟਾ ਗਰੁੱਪ ਅਤੇ ਸਿੰਗਾਪੁਰ ਏਅਰਲਾਈਨਜ਼ ਦੇ ਵਿਚਕਾਰ ਇੱਕ ਸਮਝੌਤੇ ਤਹਿਤ ਪੂਰੀ ਤਰ੍ਹਾਂ ਨਾਲ ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਵਿੱਚ ਰਲੇਵਾਂ ਹੋ ਜਾਵੇਗਾ।

    ਦੱਸਣਯੋਗ ਹੈ ਕਿ ਵਿਸਤਾਰਾ ਦੇ ਰੂਟ ਅਤੇ ਸਮਾਂ-ਸਾਰਣੀ ਉਹੀ ਰਹੇਗੀ ਅਤੇ ਸੇਵਾਵਾਂ ਵੀ ਉਸੇ ਚਾਲਕ ਦਲ ਵੱਲੋਂ ਹੀ ਦਿੱਤੀਆਂ ਜਾਂਦੀਆਂ ਰਹਿਣਗੀਆਂ। ਏਅਰ ਇੰਡੀਆ ਨੇ ਭਾਰਤ ਵਿੱਚ ਵੱਖ-ਵੱਖ ਪੁਆਇੰਟਾਂ ’ਤੇ ਵਾਧੂ ਸਰੋਤ ਅਲਾਟ ਕੀਤੇ ਹਨ ਅਤੇ ਪਰਿਵਰਤਨ ਦੀ ਸਹੂਲਤ ਲਈ ਭਾਈਵਾਲ ਹਵਾਈ ਅੱਡਿਆਂ ਨਾਲ ਸਹਿਯੋਗ ਕਰ ਰਿਹਾ ਹੈ।

    RELATED ARTICLES

    Most Popular

    Recent Comments