Friday, July 5, 2024
HomePunjabi NewsLiberal Breakingਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਪਹੁੰਚੇ ਲੁਧਿਆਣਾ, ਅਟਕੇ ਕੰਮ ਜਲਦ ਕਰਵਾਉਣ ਦਾ...

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਪਹੁੰਚੇ ਲੁਧਿਆਣਾ, ਅਟਕੇ ਕੰਮ ਜਲਦ ਕਰਵਾਉਣ ਦਾ ਭਰੋਸਾ

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਲੁਧਿਆਣਾ ਪਹੁੰਚੇ ਇਸ ਮੌਕੇ ਉਹਨਾਂ ਨੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੁਧਿਆਣਾ ਦੇ ਜਿਹੜੇ ਕੰਮ ਰੁਕੇ ਹੋਏ ਹਨ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਵਾਇਆ ਜਾਵੇਗਾ। ਜਿਸ ਵਿੱਚ ਬੁੱਢੇ ਨਾਲੇ ਰੇਲਵੇ ਸਟੇਸ਼ਨ ਤੇ ਏਅਰਪੋਰਟ ਦਾ ਮਸਲਾ ਉਨਾਂ ਦੇ ਧਿਆਨ ਵਿੱਚ ਹੈ ਤੇ ਉਸ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ।

ਲੁਧਿਆਣਾ ਪੱਛਮੀ ਦੇ ਭਾਰਤ ਨਗਰ ਮੰਡਲ ਵਿੱਚ ਰਾਣੀ ਝਾਂਸੀ ਐਨਕਲੇਵ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਏ ਸਮਾਗਮ ਵਿੱਚ ਰਵਨੀਤ ਬਿੱਟੂ ਪੁੱਜੇ। ਰਵਨੀਤ ਬਿੱਟੂ ਨੇ ਦੱਸਿਆ ਕਿ ਲੁਧਿਆਣਾ ਦੇ ਰੇਲਵੇ ਸਟੇਸ਼ਨ ‘ਤੇ ਕੰਮ ਚੱਲ ਰਿਹਾ ਹੈ। 500 ਕਰੋੜ ਰੁਪਏ ਦਾ ਵਾਧੂ ਨਿਵੇਸ਼ ਵੀ ਕੀਤਾ ਜਾ ਰਿਹਾ ਹੈ।

ਦੂਜਾ ਬੁੱਢਾ ਡਰੇਨ ਹੈ, ਜਿਸ ਲਈ 650 ਕਰੋੜ ਰੁਪਏ ਦੀ ਲਾਗਤ ਨਾਲ ਸਮੁੱਚੇ ਡਰੇਨ ਦੀ ਹਾਲਤ ਸੁਧਾਰੀ ਜਾਵੇਗੀ। ਜਿਸ ‘ਤੇ ਜਲਦ ਹੀ ਕੰਮ ਸ਼ੁਰੂ ਹੋ ਜਾਵੇਗਾ ਅਤੇ ਤੀਜੀ ਮੰਗ ਏਅਰਪੋਰਟ ਦੀ ਹੈ। ਇਹ ਪ੍ਰੋਜੈਕਟ ਤਿਆਰ ਹੈ ਅਤੇ ਬਹੁਤ ਜਲਦੀ ਉਹ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਗੱਲ ਕਰਕੇ ਲੁਧਿਆਣਾ ਦੇ ਹਵਾਈ ਅੱਡੇ ਨੂੰ ਚਾਲੂ ਕਰਵਾਉਣ ਜਾ ਰਹੇ ਹਨ।

RELATED ARTICLES

Most Popular

Recent Comments