ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਦੇਪੁਰ ਦਾ ਰਹਿਣ ਵਾਲਾ ਹੈ ਦੀਪਕ
ਮੁਕੇਰੀਆਂ/ਬਿਊਰੋ ਨਿਊਜ਼ : ਲੰਘੇ ਦਿਨੀਂ ਦਿਨੀਂ ਓਮਾਨ ਦੇ ਸਮੁੰਦਰ ਵਿੱਚ ਇਕ ਤੇਲ ਟੈਂਕਰ ਵਾਲਾ ਜਹਾਜ਼ ਡੁੱਬ ਗਿਆ ਸੀ ਅਤੇ ਇਸ ਘਟਨਾ ਦੌਰਾਨ ਚਾਲਕ ਦੇ 16 ਮੈਂਬਰਾਂ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਸੀ। ਇਨ੍ਹਾਂ ਕਰੂ ਮੈਂਬਰਾਂ ਵਿਚ ਦੋ ਪੰਜਾਬੀ ਨੌਜਵਾਨ ਵੀ ਸ਼ਾਮਲ ਸਨ ਜਿਨ੍ਹਾਂ ਵਿਚੋਂ ਇਕ 22 ਸਾਲਾ ਨੌਜਵਾਨ ਦੀਪਕ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਦੇਪੁਰ ਦਾ ਰਹਿਣ ਵਾਲਾ ਸੀ ਜੋ ਪਿਛਲੇ ਦਿਨਾਂ ਤੋਂ ਸਮੁੰਦਰ ’ਚ ਲਾਪਤਾ ਚੱਲ ਰਿਹਾ ਹੈ।
ਦੀਪਕ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਿੰਨ ਦਿਨ ਪਹਿਲਾਂ ਕੰਪਨੀ ਦਾ ਫੋਨ ਆਇਆ ਸੀ ਕਿ ਦੀਪਕ ਜਹਾਜ਼ ਡੁੱਬਣ ਕਾਰਨ ਲਾਪਤਾ ਚੱਲ ਰਿਹਾ ਹੈ। ਸਦਮੇ ’ਚ ਡੁੱਬੇ ਪਰਿਵਾਰ ਦਾ ਕਹਿਣਾ ਹੈ ਕਿ ਦੀਪਕ ਉਨ੍ਹਾਂ ਦੇ ਪਰਿਵਾਰ ਇਕਲੌਤਾ ਕਮਾਉਣ ਵਾਲਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੇ ਮੁੰਡੇ ਨੂੰ ਲੱਭਣ ਲਈ ਲਗਾਤਾਰ ਸਰਚ ਅਪ੍ਰੇਸ਼ਨ ਚਲਾਇਆ ਜਾਵੇ ਤਾਂ ਜੋ ਦੀਪਕ ਸਬੰਧੀ ਕੋਈ ਜਾਣਕਾਰੀ ਮਿਲ ਸਕੇ।