Sunday, July 7, 2024
HomePunjabi NewsLiberal BreakingNTA ਪ੍ਰੀਖਿਆਵਾਂ ਵਿੱਚ ਪਾਰਦਰਸ਼ਤਾ ਲਿਆਉਣ ਲਈ, ਸਿੱਖਿਆ ਮੰਤਰਾਲੇ ਨੇ 7 ਮੈਂਬਰੀ ਕਮੇਟੀ...

NTA ਪ੍ਰੀਖਿਆਵਾਂ ਵਿੱਚ ਪਾਰਦਰਸ਼ਤਾ ਲਿਆਉਣ ਲਈ, ਸਿੱਖਿਆ ਮੰਤਰਾਲੇ ਨੇ 7 ਮੈਂਬਰੀ ਕਮੇਟੀ ਦੇ ਗਠਨ ਦਾ ਐਲਾਨ

ਬੇਨਿਯਮੀਆਂ ਨੂੰ ਰੋਕਣ ਅਤੇ NTA ਪ੍ਰੀਖਿਆਵਾਂ ਵਿੱਚ ਪਾਰਦਰਸ਼ਤਾ ਲਿਆਉਣ ਲਈ, ਸਿੱਖਿਆ ਮੰਤਰਾਲੇ ਨੇ 7 ਮੈਂਬਰੀ ਉੱਚ ਪੱਧਰੀ ਕਮੇਟੀ ਦਾ ਐਲਾਨ ਕੀਤਾ ਹੈ। ਇਸਰੋ ਦੇ ਸਾਬਕਾ ਚੇਅਰਮੈਨ ਅਤੇ ਆਈਆਈਟੀ ਕਾਨਪੁਰ ਦੇ ਸਾਬਕਾ ਡਾਇਰੈਕਟਰ ਕੇ. ਰਾਧਾਕ੍ਰਿਸ਼ਨਨ ਇਸ ਦੇ ਮੁਖੀ ਹੋਣਗੇ। NEET ਪ੍ਰੀਖਿਆ ਵਿਵਾਦ ‘ਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ 20 ਜੂਨ ਨੂੰ ਪ੍ਰੈੱਸ ਕਾਨਫਰੰਸ ‘ਚ ਇਹ ਐਲਾਨ ਕੀਤਾ ਸੀ। ਇਹ ਕਮੇਟੀ 2 ਮਹੀਨਿਆਂ ਵਿੱਚ ਸਿੱਖਿਆ ਮੰਤਰਾਲੇ ਨੂੰ ਰਿਪੋਰਟ ਸੌਂਪੇਗੀ।


ਝਾਰਖੰਡ ਪੁਲਿਸ ਨੇ NEET ਪ੍ਰੀਖਿਆ ਵਿਵਾਦ ਵਿੱਚ ਦੇਵਘਰ ਤੋਂ 6 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਬਿਹਾਰ— ਝਾਰਖੰਡ ਪੁਲਸ ਨੇ ਕਿਹਾ ਕਿ NEET ਦਾ ਪੇਪਰ ਝਾਰਖੰਡ ਤੋਂ ਹੀ ਲੀਕ ਹੋਣ ਦੇ ਸਬੂਤ ਮਿਲੇ ਹਨ। ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਵਿੱਚ ਪਰਮਜੀਤ ਸਿੰਘ ਉਰਫ਼ ਬਿੱਟੂ, ਚਿੰਟੂ ਉਰਫ਼ ਬਲਦੇਵ ਕੁਮਾਰ, ਕਾਜੂ ਉਰਫ਼ ਪ੍ਰਸ਼ਾਂਤ ਕੁਮਾਰ, ਅਜੀਤ ਕੁਮਾਰ, ਰਾਜੀਵ ਕੁਮਾਰ ਉਰਫ਼ ਕਾਰੂ ਅਤੇ ਪਿੰਕੂ ਕੁਮਾਰ ਵਾਸੀ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਸ਼ਾਮਲ ਹਨ।

RELATED ARTICLES

Most Popular

Recent Comments