More
    HomePunjabi Newsਵਿਦੇਸ਼ ਜਾਣ ਵਾਲਿਆਂ ਨੂੰ ਹੁਣ ਨਿੱਜੀ ਡੇਟਾ ਵੀ ਦੱਸਣਾ ਪਵੇਗਾ!

    ਵਿਦੇਸ਼ ਜਾਣ ਵਾਲਿਆਂ ਨੂੰ ਹੁਣ ਨਿੱਜੀ ਡੇਟਾ ਵੀ ਦੱਸਣਾ ਪਵੇਗਾ!

    ਕੇਂਦਰ ਸਰਕਾਰ ਪੁੱਛੇਗੀ ਯਾਤਰਾ ਸਬੰਧੀ ਖਰਚਾ ਕਿਸ ਨੇ ਕੀਤਾ

    ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਸਰਕਾਰ ਹੁਣ ਵਿਦੇਸ਼ ਜਾਣ ਵਾਲੇ ਵਿਅਕਤੀਆਂ ਕੋਲੋਂ 19 ਤਰ੍ਹਾਂ ਦੀਆਂ ਨਿੱਜੀ ਜਾਣਕਾਰੀਆਂ ਲਵੇਗੀ। ਇਨ੍ਹਾਂ ਵਿਚ ਯਾਤਰੀ ਕਦੋਂ, ਕਿੱਥੇ ਅਤੇ ਕਿਸ ਤਰ੍ਹਾਂ ਯਾਤਰਾ ਕਰ ਰਿਹਾ ਹੈ, ਇਸਦਾ ਖਰਚਾ ਕਿਸ ਨੇ ਅਤੇ ਕਿਉਂ ਚੁੱਕਿਆ ਹੈ। ਇਸਦੇ ਨਾਲ ਹੀ ਯਾਤਰੀ ਆਪਣੇ ਨਾਲ ਕਿੰਨੇ ਬੈਗ ਲੈ ਕੇ ਗਿਆ ਹੈ ਅਤੇ ਜਹਾਜ਼ ਦੀ ਕਿਸ ਸੀਟ ’ਤੇ ਬੈਠਾ ਸੀ, ਇਸ ਸਬੰਧੀ ਸਾਰੀਆਂ ਜਾਣਕਾਰੀਆਂ ਹਾਸਲ ਕੀਤੀਆਂ ਜਾਣਗੀਆਂ।

    ਮੀਡੀਆ ਰਿਪੋਰਟਾਂ ਮੁਤਾਬਕ ਇਹ ਡੇਟਾ 5 ਸਾਲ ਤੱਕ ਸਟੋਰ ਰਹੇਗਾ ਅਤੇ ਜ਼ਰੂਰਤ ਪੈਣ ’ਤੇ ਇਸ ਨੂੰ ਹੋਰ ਲਾਅ ਇਨਫੋਰਸਮੈਂਟ ਏਜੰਸੀਆਂ ਨਾਲ ਵੀ ਸਾਂਝਾ ਕੀਤਾ ਜਾ ਸਕੇਗਾ। ਇਸ ਨਿਯਮ ਨੂੰ 1 ਅਪ੍ਰੈਲ ਤੋਂ ਲਾਗੂ ਕਰਨ ਦੀ ਤਿਆਰੀ ਹੋ ਰਹੀ ਹੈ ਅਤੇ ਇਸ ਸਬੰਧੀ ਸਾਰੀਆਂ ਏਅਰਲਾਈਨਜ਼ ਨੂੰ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ। ਦੱਸਿਆ ਗਿਆ ਹੈ ਕਿ ਇਹ ਕਦਮ ਤਸਕਰੀ ’ਤੇ ਨਜ਼ਰ ਰੱਖਣ ਲਈ ਚੁੱਕਿਆ ਗਿਆ ਹੈ। ਜਦੋਂ ਵੀ ਕਿਸੇ ਵਿਅਕਤੀ ਦੀ ਵਿਦੇਸ਼ ਯਾਤਰਾ ਸਬੰਧੀ ਸ਼ੱਕ ਨਜ਼ਰ ਆਇਆ ਤਾਂ ਉਸਦੀ ਤੁਰੰਤ ਜਾਂਚ ਹੋਵੇਗੀ।  

    RELATED ARTICLES

    Most Popular

    Recent Comments