More
    HomePunjabi Newsਪੰਜਾਬ ’ਚ ਸਰਕਾਰੀ ਡਾਕਟਰਾਂ ਦੀ ਤਨਖਾਹ ’ਚ ਹੋਵੇਗਾ ਵਾਧਾ

    ਪੰਜਾਬ ’ਚ ਸਰਕਾਰੀ ਡਾਕਟਰਾਂ ਦੀ ਤਨਖਾਹ ’ਚ ਹੋਵੇਗਾ ਵਾਧਾ

    ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਹੜਤਾਲ ਦਾ ਫੈਸਲਾ ਲਿਆ ਵਾਪਸ

    ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਸੂਬੇ ਦੇ ਡਾਕਟਰਾਂ ਦੀ ਤਨਖਾਹ ’ਚ ਵਾਧੇ ਦੀ ਮੰਗ ਨੂੰ ਪੂਰਾ ਕਰ ਦਿੱਤਾ ਹੈ। ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਡਾਕਟਰਾਂ ਦੀਆਂ ਤਨਖਾਹਾਂ ਤਿੰਨ ਪੜਾਵਾਂ ਵਿਚ ਵਧਣਗੀਆਂ। ਨਿਯੁਕਤੀ ਦੇ ਸਮੇਂ ਤਨਖਾਹ 56,100 ਰੁਪਏ, 5 ਸਾਲ ਦੀ ਨੌਕਰੀ ਤੋਂ ਬਾਅਦ 67,400 ਅਤੇ 15 ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਤਨਖਾਹ 1 ਲੱਖ 22 ਹਜ਼ਾਰ ਰੁਪਏ ਹੋਵੇਗੀ। ਵਿਭਾਗ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ।

    ਇਸਦੇ ਨਾਲ ਹੀ, ਵਿਭਾਗ ਨੇ ਡਾਕਟਰਾਂ ਲਈ 24 ਘੰਟੇ ਸੁਰੱਖਿਆ ਦੀ ਮੰਗ ਸੰਬੰਧੀ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨਾਲ ਇਕ ਖਰੜਾ ਵੀ ਸਾਂਝਾ ਕੀਤਾ ਹੈ, ਜਿਸਦੇ ਤਹਿਤ ਹਸਪਤਾਲਾਂ ਵਿਚ ਖਾਸ ਕਰਕੇ ਮਹਿਲਾ ਡਾਕਟਰਾਂ ਦੀ ਸੁਰੱਖਿਆ ਲਈ ਗਾਰਡ ਤਾਇਨਾਤ ਕੀਤੇ ਜਾਣਗੇ। ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਸਰਕਾਰ ਵਲੋਂ ਆਪਣੀ ਮੁੱਖ ਮੰਗ ਪੂਰੀ ਕਰਨ ਤੋਂ ਬਾਅਦ ਹੜਤਾਲ ਕਰਨ ਦਾ ਆਪਣਾ ਫੈਸਲਾ ਵਾਪਸ ਲੈ ਲਿਆ ਹੈ। 

    RELATED ARTICLES

    Most Popular

    Recent Comments