ਚੰਡੀਗੜ੍ਹ ਸਿੱਖਿਆ ਵਿਭਾਗ ਨੇ 5 ਫਰਵਰੀ ਤੋਂ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਹੁਣ ਸਿੰਗਲ ਸ਼ਿਫਟ ਵਾਲੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਵੇਰੇ 8.10 ਤੋਂ 2.30 ਵਜੇ ਤੱਕ ਸਕੂਲ ਆਉਣਾ ਪਵੇਗਾ ਅਤੇ ਬੱਚਿਆਂ ਨੂੰ ਸਵੇਰੇ 8.20 ਤੋਂ 2.20 ਵਜੇ ਤੱਕ ਸਕੂਲ ਆਉਣਾ ਪਵੇਗਾ। ਡਬਲ ਸ਼ਿਫਟ ਵਾਲੇ ਸਕੂਲਾਂ ਦਾ ਸਮਾਂ ਅਧਿਆਪਕਾਂ ਲਈ ਸਵੇਰੇ 7.50 ਤੋਂ ਦੁਪਹਿਰ 2.10 ਵਜੇ ਤੱਕ ਅਤੇ ਬੱਚਿਆਂ ਲਈ ਸਵੇਰੇ 8 ਵਜੇ ਤੋਂ ਦੁਪਹਿਰ 1.15 ਵਜੇ ਤੱਕ ਹੋਵੇਗਾ। ਦੂਜੀ ਸ਼ਿਫਟ ਦੇ ਅਧਿਆਪਕਾਂ ਦਾ ਸਮਾਂ ਸਵੇਰੇ 10.50 ਤੋਂ ਸ਼ਾਮ 5.10 ਵਜੇ ਤੱਕ ਅਤੇ ਬੱਚਿਆਂ ਲਈ ਇਹ ਸਮਾਂ ਦੁਪਹਿਰ 12.45 ਤੋਂ ਸ਼ਾਮ 5 ਵਜੇ ਤੱਕ ਹੋਵੇਗਾ।
ਸਕੂਲਾਂ ਦੇ ਸਮੇਂ ਵਿੱਚ ਫਿਰ ਹੋਈ ਤਬਦੀਲੀ, ਚੰਡੀਗੜ੍ਹ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਹੁਕਮ
RELATED ARTICLES