ਫਰਵਰੀ ਮਹੀਨੇ ਤੋਂ ਸ਼ੁਰੂ ਹੋ ਸਕਦੀ ਹੈ ਬੰਦੇ ਭਾਰਤ
ਸ੍ਰੀਨਗਰ/ਬਿਊਰੋ ਨਿਊਜ਼ : ਰੇਲ ਗੱਡੀ ’ਚ ਸਫ਼ਰ ਕਰਨ ਵਾਲਿਆਂ ਇਕ ਵੱਡੀ ਖੁਸ਼ਖਬਰੀ ਹੈ ਕਿ ਕਟੜਾ ਤੋਂ ਸ੍ਰੀਨਗਰ ਚੱਲਣ ਵਾਲੇ ਬੰਦੇ ਭਾਰਤ ਰੇਲ ਗੱਡੀ ਦਾ ਟਰਾਇਲ ਪੂਰਾ ਹੋ ਗਿਆ ਹੈ ਅਤੇ ਉਮੀਦ ਹੈ ਕਿ ਜੰਮੂ-ਕਸ਼ਮੀਰ ਨੂੰ ਜਲਦੀ ਹੀ ਪਹਿਲੀ ਬੰਦੇ ਭਾਰਤ ਟਰੇਨ ਮਿਲਣ ਵਾਲੀ ਹੈ। ਟਰਾਇਲ ਦੌਰਾਨ ਬੰਦੇ ਭਾਰਤ ਟਰੇਨ ਸਵੇਰੇ 8 ਵਜੇ ਕਟਰਾ ਤੋਂ ਰਵਾਨਾ ਹੋਈ ਅਤੇ 11 ਵਜੇ ਕਸ਼ਮੀਰ ਦੇ ਆਖਰੀ ਸਟੇਸ਼ਨ ਸ੍ਰੀਨਗਰ ਵਿਖੇ ਪਹੁੰਚੀ। 
ਇਸ ਰੇਲ ਗੱਡੀ ਨੇ 160 ਕਿਲੋਮੀਟਰ ਦਾ ਸਫਰ ਮਾਤਰ 3 ਘੰਟਿਆਂ ਵਿਚ ਪੂਰਾ ਕੀਤਾ। ਜੰਮੂ-ਕਸ਼ਮੀਰ ’ਚ ਚੱਲਣ ਵਾਲੀ ਇਹ ਟਰੇਨ ਖਾਸ ਤੌਰ ’ਤੇ ਕਸ਼ਮੀਰ ਦੇ ਮੌਸਮ ਦੇ ਹਿਸਾਬ ਨਾਲ ਡਿਜ਼ਾਇਨ ਕੀਤੀਗਈ ਹੈ ਤੋਂ ਜੋ ਇਹ ਬਰਫਵਾਰੀ ਦੌਰਾਨ ਵੀ ਅਸਾਨੀ ਨਾਲ ਚੱਲ ਸਕੇ। ਲੰਘੀ 11 ਜਨਵਰੀ ਨੂੰ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਸੀ ਕਿ ਜੰਮੂ-ਸ੍ਰੀਨਗਰ ਲਿੰਕ ਪ੍ਰੋਜੈਕਟ ਸੁਪਨੇ ਦੇ ਸੱਚ ਹੋਣ ਵਰਗਾ ਹੈ ਅਤੇ ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਵਰੀ ਮਹੀਨੇ ਇਸ ਦਾ ਉਦਘਾਟਨ ਕਰ ਸਕਦੇ ਹਨ।

                                    
