More
    HomePunjabi Newsਪੰਜਾਬ ਦੇ ਚੋਣਾਵੀ ਪ੍ਰਚਾਰ ’ਚ ਦਿਖੇਗੀ ਸਟਾਰ ਪ੍ਰਚਾਰਕਾਂ ਦੀ ਧਮਕ

    ਪੰਜਾਬ ਦੇ ਚੋਣਾਵੀ ਪ੍ਰਚਾਰ ’ਚ ਦਿਖੇਗੀ ਸਟਾਰ ਪ੍ਰਚਾਰਕਾਂ ਦੀ ਧਮਕ

    ਪੀਐਮ ਮੋਦੀ, ਰਾਹੁਲ ਗਾਂਧੀ, ਕੇਜਰੀਵਾਲ ਅਤੇ ਮਾਇਆਵਤੀ ਦਿਖਾਉਣਗੇ ਸਿਆਸੀ ਦਮ

    ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਚੋਣਾਵੀ ਦੰਗਲ ਵਿਚ ਉਤਰੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਲਈ ਚੋਣ ਕਰਨ ਵਾਸਤੇ ਵੱਡੇ-ਵੱਡੇ ਸਟਾਰ ਪ੍ਰਚਾਰਕ ਵੀ ਪਹੁੰਚ ਰਹੇ ਹਨ। ਪੰਜਾਬ ’ਚ ਲੋਕ ਸਭਾ ਦੀਆਂ ਚੋਣਾਂ ਵਿਚ ਸਿਰਫ 10 ਦਿਨ ਬਾਕੀ ਬਚੇ ਹਨ ਅਤੇ ਸਾਰੀਆਂ ਪਾਰਟੀਆਂ ਵਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਪੰਜਾਬ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ, ਕਾਂਗਰਸੀ ਆਗੂੁ ਰਾਹੁਲ ਗਾਂਧੀ, ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਬਸਪਾ ਸੁਪਰੀਮੋ ਮਾਇਆਵਤੀ ਵੀ ਅਗਲੇ ਦਿਨਾਂ ਦੌਰਾਨ ਪਹੁੰਚ ਰਹੇ ਹਨ ਅਤੇ ਆਪੋ-ਆਪਣੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਲਈ ਚੋਣ ਰੈਲੀਆਂ ਕਰਨਗੇ।

    ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਅਤੇ 24 ਮਈ ਨੂੰ ਪੰਜਾਬ ਪਹੁੰਚ ਰਹੇ ਹਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ 25 ਮਈ ਤੋਂ ਬਾਅਦ ਪੰਜਾਬ ਪਹੁੰਚਣਗੇ। ਇਸਦੇ ਚੱਲਦਿਆਂ ਬਸਪਾ ਸੁਪਰੀਮੋ ਮਾਇਆਵਤੀ ਵੀ ਬਹੁਜਨ ਸਮਾਜ ਪਰਟੀ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਵਾਸਤੇ 24 ਮਈ ਨੂੰ ਹੀ ਪੰਜਾਬ ਪਹੁੰਚਣਗੇ।

    ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵੀ ਪੰਜਾਬ ਵਿਚ ਵੱਡੀਆਂ ਚੋਣ ਰੈਲੀਆਂ ਕੀਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਪੰਜਾਬ ਵਿਚ 1 ਜੂਨ ਨੂੰ ਲੋਕ ਸਭਾ ਲਈ ਵੋਟਾਂ ਪੈਣੀਆਂ ਹਨ ਅਤੇ 30 ਮਈ ਸ਼ਾਮ ਨੂੰ ਚੋਣ ਪ੍ਰਚਾਰ ਬੰਦ ਹੋ ਜਾਵੇਗਾ।  

    RELATED ARTICLES

    Most Popular

    Recent Comments