Wednesday, June 26, 2024
HomePunjabi Newsਵੈਸ਼ਨੋ ਦੇਵੀ ਜਾ ਰਹੇ ਸ਼ਰਧਾਲੂਆਂ ਦੀ ਟੈਪੋ ਟਰੈਵਲਰ ਟਰਾਲੇ ਨਾਲ ਟਕਰਾਈ

ਵੈਸ਼ਨੋ ਦੇਵੀ ਜਾ ਰਹੇ ਸ਼ਰਧਾਲੂਆਂ ਦੀ ਟੈਪੋ ਟਰੈਵਲਰ ਟਰਾਲੇ ਨਾਲ ਟਕਰਾਈ

6 ਮਹੀਨਿਆਂ ਦੀ ਬੱਚੀ ਸਮੇਤ 7 ਵਿਅਕਤੀਆਂ ਦੀ ਹੋਈ ਮੌਤ

ਅੰਬਾਲਾ/ਬਿਊਰੋ ਨਿਊਜ਼ : ਹਰਿਆਣਾ ਦੇ ਅੰਬਾਲਾ ’ਚ ਲੰਘੀ ਦੇਰ ਰਾਤ ਇਕ ਭਿਆਨਕ ਸੜਕ ਹਾਦਸੇ ਦੌਰਾਨ ਇਕੋ ਪਰਿਵਾਰ ਦੇ 7 ਮੈਂਬਰ ਦੀ ਮੌਤ ਹੋ ਗਈ। ਜਦਕਿ 19 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਏ ਇਹ ਵਿਅਕਤੀ ਉਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਦੇ ਰਹਿਣ ਵਾਲੇ ਸਨ। ਸਾਰੇ ਇਕ ਟੈਪੋ ਟਰੈਵਲਰ ਵਿਚ ਸਵਾਰ ਹੋ ਕੇ ਜੰਮੂ ’ਚ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸਨ।

ਇਸੇ ਦੌਰਾਨ ਅੰਬਾਲਾ-ਦਿੱਲੀ ਹਾਈਵੇ ’ਤੇ ਮੋਹੜਾ ਨੇੜੇ ਇਨ੍ਹਾਂ ਦਾ ਇਹ ਵਾਹਨ ਇਕ ਟਰਾਲੇ ਨਾਲ ਟਕਰਾ ਗਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਟੈਪੋ ਟਰੈਵਲਰ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਹਾਦਸੇ ਤੋਂ ਬਾਅਦ ਮਚੀ ਚੀਕ-ਪੁਕਾਰ ਤੋਂ ਬਾਅਦ ਆਸਪਾਸ ਦੇ ਲੋਕ ਮੌਕੇ ’ਤੇ ਪਹੁੰਚੇ ਅਤੇ ਟਰੈਵਲਰ ’ਚ ਫਸੇ ਵਿਅਕਤੀਆਂ ਨੂੰ ਬਾਹਰ ਕੱਢਿਆ। ਜ਼ਖਮੀਆਂ ਨੂੰ ਅੰਬਾਲਾ ਦੇ ਸਿਵਲ ਹਸਪਤਾਲ ਅਤੇ ਸ਼ਾਹਬਾਦ ਦੇ ਆਦੇਸ਼ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

RELATED ARTICLES

Most Popular

Recent Comments