More
    HomePunjabi Newsਤਾਲਿਬਾਨ ਨੇ ਮਹਿਲਾਵਾਂ ਦੀ ਨਰਸਿੰਗ ਦੀ ਪੜ੍ਹਾਈ ’ਤੇ ਲਗਾਈ ਪਾਬੰਦੀ

    ਤਾਲਿਬਾਨ ਨੇ ਮਹਿਲਾਵਾਂ ਦੀ ਨਰਸਿੰਗ ਦੀ ਪੜ੍ਹਾਈ ’ਤੇ ਲਗਾਈ ਪਾਬੰਦੀ

    ਇਸਲਾਮ ’ਚ ਮਹਿਲਾਵਾਂ ਦੀ ਤਾਲੀਮ ਜ਼ਰੂਰੀ : ਕ੍ਰਿਕਟਰ ਰਾਸ਼ਿਦ ਖਾਨ

    ਨਵੀਂ ਦਿੱਲੀ/ਬਿਊਰੋ ਨਿਊਜ਼ : ਤਾਲਿਬਾਨ ਨੇ ਅਫਗਾਨਿਸਤਾਨ ਵਿਚ ਮਹਿਲਾਵਾਂ ਦੀ ਨਰਸਿੰਗ ਦੀ ਟਰੇਨਿੰਗ ’ਤੇ ਪਾਬੰਦੀ ਲਗਾ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਾਬੁਲ ਵਿਚ ਸਿਹਤ ਅਧਿਕਾਰੀਆਂ ਦੀ ਹਾਲ ਹੀ ਵਿਚ ਬੈਠਕ ਹੋਈ ਸੀ, ਜਿਸ ਵਿਚ ਤਾਲਿਬਾਨ ਸਰਕਾਰ ਦਾ ਫੈਸਲਾ ਸੁਣਾਇਆ ਗਿਆ।

    ਅਫਗਾਨਿਸਤਾਨ ’ਚ ਸਿਹਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ, ਪਰ ਬੈਠਕ ਦੌਰਾਨ ਹੀ ਉਨ੍ਹਾਂ ਨੂੰ ਕਿਹਾ ਗਿਆ ਕਿ ਮਹਿਲਾਵਾਂ ਅਤੇ ਲੜਕੀਆਂ ਹੁਣ ਇਨ੍ਹਾਂ ਸੰਸਥਾਨਾਂ ਵਿਚ ਪੜ੍ਹਾਈ ਨਹੀਂ ਕਰ ਸਕਦੀਆਂ ਹਨ। ਇਸਦਾ ਕੋਈ ਵੀ ਕਾਰਨ ਨਹੀਂ ਦੱਸਿਆ ਗਿਆ ਹੈ। ਉਧਰ ਦੂਜੇ ਪਾਸੇ ਕ੍ਰਿਕਟਰ ਰਾਸ਼ਿਦ ਖਾਨ ਨੇ ਤਾਲਿਬਾਨ ਦੇ ਫੈਸਲੇ ’ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਕਿਹਾ ਕਿ ਤਾਲਿਬਾਨ ਦੇ ਇਸ ਫੈਸਲੇ ਦਾ ਅਫਗਾਨਿਸਤਾਨ ’ਤੇ ਡੂੰਘਾ ਅਸਰ ਪਵੇਗਾ ਕਿਉਂਕਿ ਦੇਸ਼ ਪਹਿਲਾਂ ਹੀ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀ ਕਮੀ ਨਾਲ ਜੂਝ ਰਿਹਾ ਹੈ।  

    RELATED ARTICLES

    Most Popular

    Recent Comments