Sunday, July 7, 2024
HomePunjabi Newsਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਲੋਕ ਸਭਾ ਚੋਣਾਂ ਦੌਰਾਨ ਵੋਟ ਫੀਸਦ...

ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਲੋਕ ਸਭਾ ਚੋਣਾਂ ਦੌਰਾਨ ਵੋਟ ਫੀਸਦ ਅੰਕੜਿਆਂ ਨੂੰ ਅਪਲੋਡ ਕਰਨ ਬਾਰੇ ਹੁਕਮ ਦੇਣ ਤੋਂ ਇਨਕਾਰ ਕੀਤਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਐੱਨਜੀਓ ਦੀ ਪਟੀਸਨ ’ਤੇ ਚੋਣ ਕਮਿਸਨ ਨੂੰ ਲੋਕ ਸਭਾ ਚੋਣਾਂ ਦੌਰਾਨ ਵੋਟ ਫੀਸਦ ਦੇ ਅੰਕੜਿਆਂ ਨੂੰ ਆਪਣੀ ਵੈੱਬਸਾਈਟ ’ਤੇ ਅਪਲੋਡ ਕਰਨ ਬਾਰੇ ਕੋਈ ਨਿਰਦੇਸ ਦੇਣ ਤੋਂ ਇਨਕਾਰ ਕਰ ਦਿੱਤਾ। ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਸਤੀਸ ਚੰਦਰ ਸਰਮਾ ਦੇ ਛੁੱਟੀ ਵਾਲੇ ਬੈਂਚ ਨੇ ਕਿਹਾ ਕਿਹਾ ਕਿ ਵੋਟਿੰਗ ਦੇ ਪੰਜ ਪੜਾਅ ਪੂਰੇ ਹੋ ਚੁੱਕੇ ਹਨ, ਦੋ ਬਾਕੀ ਹਨ।

ਚੋਣ ਕਮਿਸਨ ਲਈ ਵੈੱਬਸਾਈਟ ‘ਤੇ ਵੋਟ ਫੀਸਦ ਦੇ ਅੰਕੜੇ ਅਪਲੋਡ ਕਰਨ ਦੇ ਕੰਮ ਵਿਚ ਲੋਕਾਂ ਨੂੰ ਸਾਮਲ ਕਰਨਾ ਮੁਸਕਲ ਹੈ। ਸਿਖਰਲੀ ਅਦਾਲਤ ਨੇ ਐਸੋਸੀਏਸਨ ਫਾਰ ਡੈਮੋਕ੍ਰੇਟਿਕ ਰਿਫਾਰਮਜ (ਏਡੀਆਰ) ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਚੋਣ ਕਮਿਸ਼ਨ ਨੂੰ ਮਤਦਾਨ ਕੇਂਦਰ ਵਾਰ ਵੋਟ ਫੀਸਦ ਦੇ ਅੰਕੜੇ ਵੈੱਬਸਾਈਟ ’ਤੇ ਅਪਲੋਡ ਕਰਨ ਲਈ ਨਿਰਦੇਸ਼ ਦੇਣ ਲਈ ਕਿਹਾ ਸੀ।

RELATED ARTICLES

Most Popular

Recent Comments