ਕਮਲਾ ਹੈਰਿਸ ਨੇ ਰਾਸ਼ਟਰਪਤੀ ਚੋਣਾਂ ’ਚ ਟਰੰਪ ਦੀ ਜਿੱਤ ਦਾ ਕੀਤਾ ਐਲਾਨ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ’ਚ ਡੋਨਾਲਡ ਟਰੰਪ ਦੀ ਰਾਸ਼ਟਰਪਤੀ ਚੋਣਾਂ ਵਿਚ ਹੋਈ ਜਿੱਤ ’ਤੇ ਮੋਹਰ ਲੱਗ ਗਈ ਹੈ। ਇਲੈਕਟੋਰਲ ਵੋਟਾਂ ਦੀ ਗਿਣਤੀ ਤੋਂ ਬਾਅਦ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਟਰੰਪ ਦੀ ਜਿੱਤ ਦਾ ਐਲਾਨ ਕੀਤਾ। ਟਰੰਪ ਦੀ ਜਿੱਤ ਲੰਘੀ 6 ਨਵੰਬਰ ਨੂੰ ਹੀ ਤੈਅ ਹੋ ਗਈ ਸੀ, ਪਰ ਇਸਦਾ ਅਧਿਕਾਰਤ ਤੌਰ ’ਤੇ ਐਲਾਨ ਹੁਣ ਹੀ ਕੀਤਾ ਗਿਆ ਹੈ।
ਅਮਰੀਕੀ ਸੰਸਦ ਕੈਪੀਟਲ ਹਿੱਲ ’ਚ ਕਾਂਗਰਸ ਦੇ ਦੋਵੇਂ ਸਦਨਾਂ ਦੇ ਸਾਂਝੇ ਸੈਸ਼ਨ ਵਿਚ ਇਲੈਕਟੋਰਲ ਕਾਲੇਜ ਦੇ ਵੋਟ ਗਿਣੇ ਗਏ। ਇਹ ਪ੍ਰਕਿਰਿਆ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਅਗਵਾਈ ਵਿਚ ਹੋਈ ਹੈ ਕਿਉਂਕਿ ਉਹ ਸੀਨੇਟ ਦੀ ਮੁਖੀ ਹੈ। ਧਿਆਨ ਰਹੇ ਕਿ ਡੋਨਾਲਡ ਟਰੰਪ ਹੁਣ 20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕ ਲੈਣਗੇ।