Monday, July 1, 2024
HomePunjabi NewsLiberal Breakingਪਰਾਲੀ ਪ੍ਰਬੰਧਨ 'ਤੇ ਪੰਜਾਬ ਸਰਕਾਰ ਹੁਣ ਤਿਆਰ ਕਰੇਗੀ ਨਵੀਂ ਯੋਜਨਾ

ਪਰਾਲੀ ਪ੍ਰਬੰਧਨ ‘ਤੇ ਪੰਜਾਬ ਸਰਕਾਰ ਹੁਣ ਤਿਆਰ ਕਰੇਗੀ ਨਵੀਂ ਯੋਜਨਾ

ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਸਕੱਤਰ ਅਨੁਰਾਗ ਵਰਮਾ ਅਤੇ ਐਡਵੋਕੇਟ ਜਨਰਲ ਗੁਰਵਿੰਦਰ ਗੈਰੀ ਨੂੰ ਪਰਾਲੀ ਦੇ ਨਿਪਟਾਰੇ ਦੀ ਨੀਤੀ ਲਈ ਖਾਕਾ ਤਿਆਰ ਕਰਨ ਲਈ ਕਿਹਾ ਹੈ। ਤਾਂ ਜੋ ਸਰਕਾਰ ਨੂੰ ਦੁਬਾਰਾ ਐਨਜੀਟੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਕਿਉਂਕਿ ਪਹਿਲੀ ਯੋਜਨਾ ਨੂੰ NGT ਨੇ ਰੱਦ ਕਰ ਦਿੱਤਾ ਸੀ। ਨਵੇਂ ਸਿਰੇ ਤੋਂ ਕਾਰਜ ਯੋਜਨਾ ਤਿਆਰ ਕਰਨ ਦੇ ਹੁਕਮ ਦਿੱਤੇ ਹਨ।

ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੀ ਸਖ਼ਤੀ ਤੋਂ ਬਾਅਦ ਸਰਕਾਰ ਹਰਕਤ ਵਿੱਚ ਆ ਗਈ ਹੈ। ਹੁਣ ਪਰਾਲੀ ਸਾੜਨ ਨੂੰ ਰੋਕਣ ਅਤੇ ਪ੍ਰਬੰਧਨ ਲਈ ਇੱਕ ਨਵੀਂ ਕਾਰਜ ਯੋਜਨਾ ਤਿਆਰ ਕੀਤੀ ਜਾਵੇਗੀ। ਐਨਜੀਟੀ ਵਿੱਚ ਇਸ ਮਾਮਲੇ ਦੀ ਸੁਣਵਾਈ 22 ਫਰਵਰੀ ਨੂੰ ਤੈਅ ਕੀਤੀ ਗਈ ਹੈ। ਪਰ ਪੰਜਾਬ ਸਰਕਾਰ ਨੂੰ ਉੱਥੇ ਆਪਣੀ ਐਕਸ਼ਨ ਪਲਾਨ ਰਿਪੋਰਟ ਇੱਕ ਹਫ਼ਤਾ ਪਹਿਲਾਂ ਪੇਸ਼ ਕਰਨੀ ਪਵੇਗੀ ।

RELATED ARTICLES

Most Popular

Recent Comments