More
    HomePunjabi Newsਪੰਜਾਬ ਸਰਕਾਰ ਨੇ ਵਿੱਤ ਸਕੱਤਰ ਦੇ ਅਹੁਦੇ ਲਈ ਕੇਂਦਰ ਨੂੰ ਭੇਜਿਆ ਦੂਸਰਾ...

    ਪੰਜਾਬ ਸਰਕਾਰ ਨੇ ਵਿੱਤ ਸਕੱਤਰ ਦੇ ਅਹੁਦੇ ਲਈ ਕੇਂਦਰ ਨੂੰ ਭੇਜਿਆ ਦੂਸਰਾ ਪੈਨਲ

    ਪੈਨਲ ’ਚ ਬਸੰਤ ਗਰਗ, ਦੀਪ੍ਰਵਾ ਅਤੇ ਦਲਜੀਤ ਸਿੰਘ ਦਾ ਨਾਮ ਸ਼ਾਮਲ

    ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਵਿੱਤ ਸਕੱਤਰ ਦੇ ਅਹੁਦੇ ਲਈ ਯੂਟੀ ਪ੍ਰਸ਼ਾਸਨ ਨੂੰ 3 ਆਈਏਐਸ ਅਧਿਕਾਰੀਆਂ ਦੂਜਾ ਪੈਨਲ ਭੇਜ ਦਿੱਤਾ ਹੈ। ਇਸ ਪੈਨਲ ’ਚ 2005 ਬੈਚ ਦੇ ਪੰਜਾਬ ਕੇਡਰ ਨਾਲ ਸਬੰਧਤ ਆਈਏਐਸ ਅਧਿਕਾਰੀ ਬਸੰਤ ਗਰਗ, ਦੀਪ੍ਰਵਾ ਲਾਕੜਾ ਅਤੇ ਦਲਜੀਤ ਸਿੰਘ ਮੰਗਤ ਦਾ ਨਾਮ ਸ਼ਾਮਲ ਹੈ। ਇਨ੍ਹਾਂ ਤਿੰਨੋਂ ਅਧਿਕਾਰੀਆਂ ਦੇ ਨਾਮ ਯੂਟੀ ਪ੍ਰਸ਼ਾਸਨ ਰਾਹੀਂ ਕੇਂਦਰ ਨੂੰ ਭੇਜੇ ਗਏ ਹਨ, ਜਿਨ੍ਹਾਂ ਵਿਚੋਂ ਕੇਂਦਰ ਸਰਕਾਰ ਵੱਲੋਂ ਕਿਸੇ ਇਕ ਨੂੰ ਵਿੱਤ ਸਕੱਤਰ ਨਿਯੁਕਤ ਕੀਤਾ ਜਾ ਸਕਦਾ ਹੈ।

    ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਵਿੱਤ ਸਕੱਤਰ ਦੇ ਅਹੁਦੇ ਲਈ ਅਮਿਤ ਢਾਕਾ, ਅਮਿਤ ਕੁਮਾਰ ਅਤੇ ਮੁਹੰਮਦ ਤਯਬ ਦਾ ਪੈਨਲ ਭੇਜਿਆ ਗਿਆ ਸੀ, ਜਿਸ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਨਾਮਨਜ਼ੂਰ ਕਰ ਦਿੱਤਾ ਸੀ ਅਤੇ ਪੰਜਾਬ ਸਰਕਾਰ ਕੋਲੋਂ ਨਵੇਂ ਪੈਨਲ ਦੀ ਮੰਗ ਕੀਤੀ ਗਈ ਸੀ। ਧਿਆਨ ਰਹੇ ਕਿ ਵਿੱਤ ਸਕੱਤਰ ਦਾ ਅਹੁਦਾ 19 ਜੂਨ ਨੂੰ ਆਈਏਐਸ ਵਿਜੇ ਨਾਮਦੇਵ ਰਾਓ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਖਾਲੀ ਹੋ ਗਿਆ ਸੀ।

    RELATED ARTICLES

    Most Popular

    Recent Comments