More
    HomePunjabi Newsਪੁਲਿਸ ਮੁਲਾਜ਼ਮਾਂ ਦੀ ਬੱਸ ਮੁਕੇਰੀਆਂ ਨੇੜੇ ਖੜ੍ਹੇ ਟਰਾਲੇ ਨਾਲ ਟਕਰਾਈ; 4 ਪੁਲਿਸ...

    ਪੁਲਿਸ ਮੁਲਾਜ਼ਮਾਂ ਦੀ ਬੱਸ ਮੁਕੇਰੀਆਂ ਨੇੜੇ ਖੜ੍ਹੇ ਟਰਾਲੇ ਨਾਲ ਟਕਰਾਈ; 4 ਪੁਲਿਸ ਮੁਲਾਜ਼ਮਾਂ ਦੀ ਗਈ ਜਾਨ ਅਤੇ ਕਈ ਜ਼ਖ਼ਮੀ

    ਹੁਸ਼ਿਆਰਪੁਰ/ਬਿਊਰੋ ਨਿਊਜ਼ : ਹੁਸ਼ਿਆਰਪੁਰ ਜ਼ਿਲ੍ਹੇ ਵਿਚ ਪੈਂਦੇ ਕਸਬਾ ਮੁਕੇਰੀਆਂ ਨੇੜੇ ਅੱਜ ਬੁੱਧਵਾਰ ਸਵੇਰੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇੱਥੇ ਜਲੰਧਰ-ਪਠਾਨਕੋਟ ਹਾਈਵੇ ’ਤੇ ਮੁਕੇਰੀਆਂ ਦੇ ਨਜ਼ਦੀਕ ਸੜਕ ’ਤੇ ਖੜ੍ਹੇ ਟਰਾਲੇ ਨਾਲ ਪੁਲਿਸ ਦੀ ਬੱਸ ਟਕਰਾ ਗਈ। ਇਸ ਸੜਕ ਹਾਦਸੇ ਵਿਚ 4 ਪੁਲਿਸ ਜਵਾਨਾਂ ਦੀ ਜਾਨ ਚਲੇ ਗਈ ਹੈ ਅਤੇ ਇਨ੍ਹਾਂ ਵਿਚ ਇਕ ਮਹਿਲਾ ਕਰਮਚਾਰੀ ਵੀ ਸ਼ਾਮਲ ਹੈ। ਇਸ ਸੜਕ ਹਾਦਸੇ ਵਿਚ 20 ਤੋਂ ਜ਼ਿਆਦਾ ਕਰਮਚਾਰੀ ਜ਼ਖ਼ਮੀ ਵੀ ਹੋ ਗਏ ਹਨ। ਨਜ਼ਦੀਕੀ ਲੋਕਾਂ ਵਲੋਂ ਜ਼ਖ਼ਮੀ ਜਵਾਨਾਂ ਨੂੰ ਇਲਾਜ ਲਈ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਪੁਲਿਸ ਨੂੰ ਸੂੁਚਿਤ ਕੀਤਾ। ਗੰਭੀਰ ਜ਼ਖਮੀ ਜਵਾਨਾਂ ਨੂੰ ਜਲੰਧਰ ਅਤੇ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੀਏਪੀ ਜਲੰਧਰ ਤੋਂ ਇਹ ਪੁਲਿਸ ਕਰਮਚਾਰੀ 26 ਜਨਵਰੀ ਲਈ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਡਿਊਟੀ  ਨਿਭਾਉਣ ਲਈ ਗੁਰਦਾਸਪੁਰ ਜਾ ਰਹੇ ਸਨ ਅਤੇ ਬੱਸ ਵਿਚ 30 ਤੋਂ ਜ਼ਿਆਦਾ ਪੁਲਿਸ ਕਰਮਚਾਰੀ ਸਵਾਰ ਸਨ। ਇਸ ਸੜਕ ਹਾਦਸੇ ਦਾ ਕਾਰਨ ਸੰਘਣੀ ਧੁੰਦ ਹੀ ਦੱਸਿਆ ਗਿਆ ਹੈ। 

    RELATED ARTICLES

    Most Popular

    Recent Comments