More
    HomePunjabi Newsਪ੍ਰਧਾਨ ਮੰਤਰੀ ਦੇ ਭਾਸ਼ਣ ’ਤੇ ਰਾਜ ਸਭਾ ’ਚੋਂ ਵਿਰੋਧੀ ਧਿਰ ਨੇ ਕੀਤਾ...

    ਪ੍ਰਧਾਨ ਮੰਤਰੀ ਦੇ ਭਾਸ਼ਣ ’ਤੇ ਰਾਜ ਸਭਾ ’ਚੋਂ ਵਿਰੋਧੀ ਧਿਰ ਨੇ ਕੀਤਾ ਵਾਕਆਊਟ

    ਪੀਐਮ ਮੋਦੀ ਬੋਲੇ : ਝੂਠ ਫੈਲਾਉਣ ਵਾਲੇ ਅੱਜ ਸੱਚ ਨਹੀਂ ਸੁਣ ਸਕੇ

    ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ’ਚ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਧੰਨਵਾਦ ਮਤੇ ’ਤੇ ਜਵਾਬ ਦਿੱਤਾ। ਪ੍ਰਧਾਨ ਮੰਤਰੀ ਦੇ ਸੰਬੋਧਨ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਰਾਜ ਸਭਾ ’ਚ ਜਬਰਦਸਤ ਹੰਗਾਮਾ ਕੀਤਾ ਗਿਆ। ਹੰਗਾਮਾ ਕਰਦੇ ਹੋਏ ਵਿਰੋਧੀ ਧਿਰ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹ ਰਾਜ ਸਭਾ ’ਚੋਂ ਵਾਕਆਊਟ ਕਰ ਗਏ। ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹਮੇਸ਼ਾ ਝੂਠ ਫੈਲਾਉਣ ਵਾਲੇ ਅੱਜ ਸੱਚ ਨਹੀਂ ਸੁਣ ਸਕੇ ਅਤੇ ਉਹ ਵਾਕਆਊਟ ਕਰਕੇ ਚਲੇ ਗਏ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਦੇਸ਼ ਵਾਸੀਆਂ ਨੇ ਜੋ ਆਦੇਸ਼ ਦਿੱਤਾ ਹੈ ਉਸ ਨੂੰ ਵਿਰੋਧੀ ਧਿਰ ਵਾਲੇ ਹਜ਼ਮ ਨਹੀਂ ਕਰ ਸਕੇ।

    ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵਾਲਿਆਂ ਦੀਆਂ ਸਾਰੀਆਂ ਹਰਕਤਾਂ ਫੇਲ੍ਹ ਹੋ ਗਈਆਂ ਹਨ ਇਸੇ ਲਈ ਅੱਜ ਉਹ ਮੈਦਾਨ ਛੱਡ ਕੇ ਭੱਜ ਗਏ ਹਨ। ਉਧਰ ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਵਿਰੋਧੀ ਧਿਰ ਵੱਲੋਂ ਕੀਤੇ ਗਏ ਵਾਕਆਊਟ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵਾਲੇ ਸਦਨ ਛੱਡ ਕੇ ਨਹੀਂ ਗਏ ਸਗੋਂ ਇੱਜਤ ਛੱਡ ਕੇ ਗਏ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵਾਲਿਆਂ ਨੇ ਸਾਡਾ ਜਾਂ ਤੁਹਾਡਾ ਅਪਮਾਨ ਨਹੀਂ ਸਗੋਂ ਸਦਨ ਦਾ ਅਪਮਾਨ ਕੀਤਾ ਹੈ।

    RELATED ARTICLES

    Most Popular

    Recent Comments