More
    HomePunjabi Newsਪੁਲਿਸ ਟੀਮ ’ਤੇ ਨਿਹੰਗ ਸਿੰਘਾਂ ਨੇ ਕੀਤਾ ਹਮਲਾ

    ਪੁਲਿਸ ਟੀਮ ’ਤੇ ਨਿਹੰਗ ਸਿੰਘਾਂ ਨੇ ਕੀਤਾ ਹਮਲਾ

    ਐਸਐਚਓ ਦੇ ਚਿਹਰੇ ’ਤੇ ਲੱਗੀ ਤਲਵਾਰ, ਐਸਆਈ ਦੀਆਂ ਕੱਟੀਆਂ ਗਈਆਂ ਉਂਗਲੀਆਂ

    ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ’ਚ ਕਾਰ ਲੁੱਟਣ ਦੇ ਮਾਮਲੇ ’ਚ ਰੇਡ ਕਰਨ ਗਈ ਪੁਲਿਸ ਟੀਮ ’ਤੇ ਨਿਹੰਗਾਂ ਨੇ ਹਮਲਾ ਕਰ ਦਿੱਤਾ। ਥਾਣਾ ਸਦਰ ਦੇ ਐਸਐਚਓ ਅਤੇ ਪੁਲਿਸ ਚੌਕੀ ਮਰਾਡੋ ਦੇ ਇੰਚਾਰਜ ਐਸ ਆਈ ਸਮੇਤ 4 ਕਰਮਚਾਰੀ ਇਸ ਹਮਲੇ ਵਿਚ ਜ਼ਖਮੀ ਹੋ ਗਏ। ਐਸਐਚਓ ਦੀ ਅੱਖ ਦੇ ਕੋਲ ਤਲਵਾਰ ਦਾ ਕੱਟ ਲੱਗਿਆ ਜਦਕਿ ਚੌਕੀ ਇੰਚਾਰਜ ਦੀਆਂ ਦੋ ਉਂਗਲੀਆਂ ਕੱਟੀਆਂ ਗਈਆਂ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਘਟਨਾ ਸਥਾਨ ’ਤੇ ਗੋਲੀ ਵੀ ਚੱਲੀ ਪ੍ਰੰਤੂ ਸਰਕਾਰੀ ਅਧਿਕਾਰੀਆਂ ਵੱਲੋਂ ਇਸ ਸਬੰਧੀ ਪੁਸ਼ਟੀ ਨਹੀਂ ਕੀਤੀ ਗਈ।

    ਇਸ ਦੌਰਾਨ ਪੁਲਿਸ ਨੇ ਇਕ ਆਰੋਪੀ ਨੂੰ ਗਿ੍ਰਫ਼ਤਾਰ ਕਰ ਲਿਆ ਜਦਕਿ ਬਾਕੀ ਹਮਲਾਵਰ ਫਰਾਰ ਹੋ ਗਏ। ਜ਼ਖਮੀ ਹੋਏ ਪੁਲਿਸ ਅਧਿਕਾਰੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 4 ਦਿਨ ਪਹਿਲਾਂ ਤਿੰਨ ਨਿਹੰਗ ਸਿੰਘਾਂ ਨੇ ਪਿੰਡ ਸੰਗੋਵਾਲ ’ਚੋਂ ਇਕ ਵਿਅਕਤੀ ਕੋਲੋਂ ਬੰਦੂਕ ਦੀ ਨੋਕ ’ਤੇ ਅਲਟੋ ਕਾਰ ਲੁੱਟ ਲਈ ਸੀ। ਇਸ ਮਾਮਲੇ ਵਿਚ ਹੀ ਪੁਲਿਸ ਪਾਰਟੀ ਪਿੰਡ ਕਮਾਲਪੁਰ ਵਿਚ ਰੇਡ ਕਰਨ ਗਈ ਸੀ।

    RELATED ARTICLES

    Most Popular

    Recent Comments