ਪੁਣੇ ਟੈਸਟ ‘ਚ ਨਿਊਜ਼ੀਲੈਂਡ ਦੀ ਟੀਮ ਮਜ਼ਬੂਤ ਸਥਿਤੀ ‘ਚ ਪਹੁੰਚ ਗਈ ਹੈ। ਸ਼ੁੱਕਰਵਾਰ ਨੂੰ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਟੀਮ ਨੇ 5 ਵਿਕਟਾਂ ਗੁਆ ਕੇ 198 ਦੌੜਾਂ ਬਣਾ ਲਈਆਂ ਸਨ। ਹੁਣ ਉਸ ਦੀ ਕੁੱਲ ਬੜ੍ਹਤ 301 ਦੌੜਾਂ ਹੋ ਗਈ ਹੈ। ਭਾਰਤੀ ਟੀਮ ਦੀ ਪਹਿਲੀ ਪਾਰੀ 156 ਦੌੜਾਂ ‘ਤੇ ਸਿਮਟ ਗਈ ਸੀ। ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿੱਚ 259 ਦੌੜਾਂ ਬਣਾਈਆਂ ਸਨ। ਭਾਰਤ ਲਈ ਹੁਣ ਤੱਕ ਵਾਸ਼ਿੰਗਟਨ ਸੁੰਦਰ ਨੇ 4 ਵਿਕਟਾਂ ਲਈਆਂ ਹਨ। ਰਵੀਚੰਦਰਨ ਅਸ਼ਵਿਨ ਨੂੰ 1 ਵਿਕਟ ਮਿਲੀ। ਸੁੰਦਰ ਨੇ ਪਹਿਲੀ ਪਾਰੀ ‘ਚ ਵੀ 7 ਵਿਕਟਾਂ ਲਈਆਂ ਸਨ।
ਪੁਣੇ ਟੈਸਟ ‘ਚ ਭਾਰਤ ਖਿਲਾਫ਼ ਨਿਊਜ਼ੀਲੈਂਡ ਦੀ ਟੀਮ ਨੇ ਬਣਾਈ ਮਜ਼ਬੂਤ ਸਥਿਤੀ
RELATED ARTICLES