More
    HomePunjabi Newsਬਿ੍ਟੇਨ ਦੀਆਂ ਆਮ ਚੋਣਾਂ ’ਚ ਲੇਬਰ ਪਾਰਟੀ ਨੇ ਬਹੁਮਤ ਕੀਤਾ ਹਾਸਲ

    ਬਿ੍ਟੇਨ ਦੀਆਂ ਆਮ ਚੋਣਾਂ ’ਚ ਲੇਬਰ ਪਾਰਟੀ ਨੇ ਬਹੁਮਤ ਕੀਤਾ ਹਾਸਲ

    ਰਿਸ਼ੀ ਸੂਨਕ ਨੇ ਲੇਬਰ ਪਾਰਟੀ ਦੇ ਪ੍ਰਧਾਨ ਮੰਤਰੀ ਉਮੀਦਵਾਰ ਕੀਰ ਸਟਾਰਮਰ ਨੂੰ ਦਿੱਤੀ ਵਧਾਈ

    ਲੰਡਨ/ਬਿਊਰੋ ਨਿਊਜ਼ : ਬਿ੍ਟੇਨ ਦੀਆਂ ਆਮ ਚੋਣਾਂ ਵਿਚ ਲੇਬਰ ਪਾਰਟੀ ਨੇ ਜਿੱਤ ਦਰਜ ਕਰ ਲਈ ਹੈ। 650 ਵਿਚੋਂ 488 ਸੀਟਾਂ ਦੇ ਆਏ ਨਤੀਜਿਆਂ ਅਨੁਸਾਰ ਲੇਬਰ ਪਾਰਟੀ ਨੂੰ 341 ਸੀਟਾਂ ਮਿਲ ਚੁੱਕੀਆਂ ਹਨ ਜਦਕਿ ਸਰਕਾਰ ਬਣਾਉਣ ਦੇ ਲਈ 326 ਸੀਟਾਂ ਦੀ ਜ਼ਰੂਰਤ ਹੁੰਦੀ ਹੈ। ਭਾਰਤੀ ਮੂਲ ਦੇ ਰਿਸ਼ੀ ਸੂਨਕ ਦੀ ਕੰਸਰਵੇਟਿਵ ਪਾਰਟੀ ਹੁਣ ਤੱਕ ਸਿਰਫ਼ 72 ਸੀਟਾਂ ’ਤੇ ਹੀ ਜਿੱਤ ਪ੍ਰਾਪਤ ਕਰ ਸਕੀ ਹੈ। ਰਿਸੀ ਸੂਨਕ ਆਪਣੀ ਸੀਟ ਰਿਚਮੰਡ ਅਤੇ ਨਾਰਥਲਰਟਨ ਤੋਂ ਚੋਣ ਜਿੱਤ ਚੁੱਕੇ ਹਨ।

    ਉਥੇ ਹੀ ਲੇਬਰ ਪਾਰਟੀ ਦੇ ਪ੍ਰਧਾਨ ਮੰਤਰੀ ਉਮੀਦਵਾਰ ਕੀਰ ਸਟਾਰਮਰ ਵੀ ਲੰਦਨ ਦੀ ਹੋਲਬੋਰਨ ਅਤੇ ਸੇਂਟ ਪੈਨਕਰਾਸ ਸੀਟ ਤੋਂ ਚੋਣ ਜਿੱਤ ਚੁੱਕੇ ਹਨ। ਨਤੀਜੇ ਆਉਣ ਤੋਂ ਬਾਅਦ ਆਪਣੀ ਹਾਰ ਨੂੰ ਸਵੀਕਾਰ ਕਰਦੇ ਹੋਏ ਰਿਸੀ ਸੂਨਕ ਨੇ ਪਾਰਟੀ ਤੋਂ ਮੁਆਫ਼ੀ ਮੰਗੀ ਅਤੇ ਉਨ੍ਹਾਂ ਲੇਬਰ ਪਾਰਟੀ ਦੇ ਪੀਐਮ ਕੈਡੀਡੇਟ ਕੀਰ ਸਟਾਰਮਰ ਨੂੰ ਫੋਨ ਕਰਕੇ ਜਿੱਤ ਦੀ ਵਧਾਈ ਵੀ ਦਿੱਤੀ।

    RELATED ARTICLES

    Most Popular

    Recent Comments