More
    HomePunjabi Newsਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਕੁੜੀ ਅੰਮਿ੍ਤਸਰ ਪੁਲਿਸ ਦੀ ਜਾਂਚ...

    ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਕੁੜੀ ਅੰਮਿ੍ਤਸਰ ਪੁਲਿਸ ਦੀ ਜਾਂਚ ’ਚ ਹੋਈ ਸ਼ਾਮਲ

    ਏਡੀਸੀਪੀ ਬੋਲੀ : ਜਾਂਚ ਤੋਂ ਬਾਅਦ ਹੋ ਸਕਦੀ ਹੈ ਮਕਵਾਨਾ ਦੀ ਗਿ੍ਫ਼ਤਾਰੀ

    ਅੰਮਿ੍ਰਤਸਰ/ਬਿਊਰੋ ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਲੜਕੀ ਅਰਚਨਾ ਮਕਵਾਨਾ ਅੱਜ ਅੰਮਿ੍ਰਤਸਰ ਪੁਲਿਸ ਦੀ ਜਾਂਚ ਵਿਚ ਸ਼ਾਮਲ ਹੋਈ। ਯੋਗਾ ਗਰਲ ਅਰਚਨਾ ਮਕਵਾਨਾ ਨੇ ਆਨਲਾਈਨ ਆਪਣੀ ਸਟੇਟਮੈਂਟ ਅੰਮਿ੍ਰਤਸਰ ਪੁਲਿਸ ਨੂੰ ਭੇਜੀ ਅਤੇ ਸਟੇਟ ਵਿਚ ਉਸ ਵੱਲੋਂ ਕੀ ਕਿਹਾ ਕਿ ਗਿਆ ਹੈ ਕਿ ਇਸ ਸਬੰਧੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ।

    ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਦਰਪਣ ਆਹਲੂਵਾਲੀਆ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਯੋਗਾ ਗਰਲ ਅਰਚਨਾ ਮਕਵਾਨਾ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਗਿਆ ਸੀ, ਜਿਸ ਤੋਂ ਬਾਅਦ ਅੱਜ ਉਹ ਜਾਂਚ ਵਿਚ ਸ਼ਾਮਲ ਹੋਈ। ਏਡੀਸੀਪੀ ਨੇ ਦੱਸਿਆ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਅਤੇ ਜੇਕਰ ਅਰਚਨਾ ਮਕਵਾਨਾ ਕਸੂਰਵਾਰ ਪਾਈ ਜਾਂਦੀ ਹੈ ਤਾਂ ਉਸ ਨੂੰ ਗਿ੍ਰਫ਼ਤਾਰ ਵੀ ਕੀਤਾ ਜਾ ਸਕਦਾ ਹੈ।

    RELATED ARTICLES

    Most Popular

    Recent Comments