ਭਾਰਤ, ਨੇਪਾਲ ਅਤੇ ਭੂਟਾਨ ’ਚ ਵੀ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ
ਨਵੀਂ ਦਿੱਲੀ/ਬਿਊਰੋ ਨਿਊਜ਼ : ਚੀਨ ਦੇ ਤਿੱਬਤ ਪ੍ਰਾਂਤ ’ਚ ਮੰਗਲਵਾਰ ਨੂੰ ਸਵੇਰੇ ਆਏ ਭੂਚਾਲ ਕਾਰਨ 53 ਵਿਅਕਤੀਆਂ ਦੀ ਮੌਤ ਗਈ ਜਦਕਿ 62 ਵਿਅਕਤੀ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਅਨੁਸਾਰ ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਭਾਰਤੀ ਸਮੇਂ ਅਨੁਸਾਰ ਚੀਨ ’ਚ ਇਹ ਭੂਚਾਲ ਸਵੇਰੇ ਸਾਢੇ 6 ਵਜੇ ਆਇਆ ਅਤੇ ਇਸ ਦਾ ਕੇਂਦਰ ਤਿੱਬਤ ਦੇ ਸ਼ਿਜਾਂਗ ’ਚ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਦੱਸਿਆ ਗਿਆ ਹੈ।
ਭਾਰਤ ਦੇ ਨੈਸ਼ਨਲ ਸੈਂਟਰ ਫਾਰ ਸੀਮੋਲਾਜ਼ੀ ਅਨੁਸਾਰ ਰਿਕਟਰ ਪੈਮਾਨੇ ’ਤੇ ਇਸ ਭੂਚਾਲ ਦੀ ਤੀਬਰਤਾ 7.1 ਮਾਪੀ ਗਈ ਜਦਕਿ ਇਕ ਹੋਰ ਰਿਪਰਟ ਅਨੁਸਾਰ ਇਸ ਦੀ ਤੀਬਰਤਾ 6.8 ਦੱਸੀ ਜਾ ਰਹੀ ਹੈ। ਇਸ ਭੂਚਾਲ ਦੇ ਝਟਕੇ ਨੇਪਾਲ, ਭੂਟਾਨ ਸਮੇਤ ਭਾਰਤ ਦੇ ਸਿੱਕਮ, ਉਤਰਾਖੰਡ ਅਤੇ ਦਿੱਲੀ ਵਿਚ ਵੀ ਮਹਿਸੂਸ ਕੀਤੇ ਗਏ।