More
    HomePunjabi Newsਰੂਸ ਦੀ ਕੈਂਸਰ ਵੈਕਸੀਨ ਦੀ ਕੀਮਤ 2.5 ਲੱਖ ਰੁਪਏ

    ਰੂਸ ਦੀ ਕੈਂਸਰ ਵੈਕਸੀਨ ਦੀ ਕੀਮਤ 2.5 ਲੱਖ ਰੁਪਏ

    ਜਲਦ ਹੀ ਇਕ ਹੋਰ ਵੈਕਸੀਨ ਦਾ ਐਲਾਨ ਕਰੇਗਾ ਰੂਸ

    ਨਵੀਂ ਦਿੱਲੀ/ਬਿਊਰੋ ਨਿਊਜ਼ : ਰੂਸ ਦੇ ਕੈਂਸਰ ਵੈਕਸੀਨ ਦੇ ਐਲਾਨ ਤੋਂ ਬਾਅਦ ਦੁਨੀਆ ਭਰ ਦੇ ਕੈਂਸਰ ਮਰੀਜ਼ਾਂ ਵਿਚ ਇਕ ਉਮੀਦ ਜਾਗੀ ਹੈ। ਰੂਸ ਦੇ ਸਿਹਤ ਮੰਤਰਾਲੇ ਦੇ ਰੇਡੀਓਲੌਜੀ ਮੈਡੀਕਲ ਰਿਸਰਚ ਸੈਂਟਰ ਦੇ ਡਾਇਰੈਕਟਰ ਆਂਦ੍ਰੇਈ ਕਾਪਰਿਨ ਦੇ ਮੁਤਾਬਕ, ਰੂਸ ਦੀ ਇਸ ਕੈਂਸਰ ਵੈਕਸੀਨ ਨੂੰ ਵੱਖ-ਵੱਖ ਤਰ੍ਹਾਂ ਦੇ ਮਰੀਜ਼ਾਂ ਦੇ ਲਈ ਵੱਖ-ਵੱਖ ਬਣਾਇਆ ਜਾਏਗਾ। ਇਸ ਖਾਸੀਅਤ ਦੀ ਵਜ੍ਹਾ ਕਰਕੇ ਇਸ ਵੈਕਸੀਨ ਦੀ ਕੀਮਤ ਢਾਈ ਲੱਖ ਰੁਪਏ ਹੋਵੇਗੀ, ਪਰ ਰੂਸ ਦੇ ਨਾਗਰਿਕਾਂ ਨੂੰ ਇਹ ਵੈਕਸੀਨ ਮੁਫਤ ਮਿਲੇਗੀ। ਹਾਲਾਂਕਿ ਦੁਨੀਆਂ ਦੇ ਬਾਕੀ ਦੇਸ਼ਾਂ ਨੂੰ ਇਹ ਵੈਕਸੀਨ ਕਦੋਂ ਮਿਲੇਗੀ, ਇਸਦੇ ਬਾਰੇ ਵਿਚ ਕਾਪਰਿਨ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

    ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਰੂਸ ਜਲਦ ਹੀ ਇਕ ਹੋਰ ਵੈਕਸੀਨ ਦਾ ਐਲਾਨ ਵੀ ਕਰੇਗਾ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਕੈਂਸਰ ਵੈਕਸੀਨ 2025 ਤੋਂ ਰੂਸ ਦੇ ਨਾਗਰਿਕਾਂ ਲਈ ਮੁਫਤ ਵਿਚ ਉਪਲਬਧ ਕਰਵਾਈ ਜਾਵੇਗੀ।  

    RELATED ARTICLES

    Most Popular

    Recent Comments