ਪੰਜਾਬ ਵਿੱਚ ਚਾਰ ਸੀਟਾਂ ਤੇ ਹੋਣ ਵਾਲੀਆਂ ਜਿਮਨੀ ਚੋਣਾਂ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਚੋਣ ਪ੍ਰਚਾਰ ਦੇ ਲਈ ਗਿੱਦੜਬਾਹਾ ਪਹੁੰਚੇ। ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰਾਂ ਕੋਲ ਕਦੇ ਵੀ ਪੈਸੇ ਦੀ ਘਾਟ ਨਹੀਂ ਹੁੰਦੀ, ਸਿਰਫ਼ ਨੀਅਤ ਦੀ ਘਾਟ ਹੁੰਦੀ ਹੈ। 16 ਸਾਲ ਲੋਕਾਂ ਨਾਲ ਉਰਦੂ ‘ਚ ਗੱਲਾਂ ਕਰਨ ਵਾਲੇ ਖ਼ਜ਼ਾਨਾ ਮੰਤਰੀ ਲੋਕਾਂ ਦੇ ਕੰਮ ਕਰਨ ਦੀ ਬਜਾਏ ਹਮੇਸ਼ਾ ਖ਼ਜ਼ਾਨਾ ਖਾਲੀ ਹੀ ਕਹਿੰਦੇ ਰਹੇ। ਕਾਂਗਰਸ ਅਤੇ ਬੀਜੇਪੀ ਵਾਲੇ ਕਿਸੇ ਭੁਲੇਖੇ ‘ਚ ਨਾ ਰਹਿਣ, ਲੋਕਤੰਤਰ ‘ਚ ਲੋਕ ਵੱਡੇ ਹੁੰਦੇ ਨੇ, ਨਾ ਕਿ ਲੀਡਰ। ਇਹ ਗਲਤਫ਼ਹਿਮੀ ਕੱਢਣ ਲੱਗੇ ਟਾਈਮ ਨਹੀਂ ਲਗਾਉਂਦੇ।
ਜਿਮਨੀ ਚੋਣਾਂ ਦੇ ਲਈ ਪ੍ਰਚਾਰ ਕਰਨ ਗਿੱਦੜਬਾਹਾ ਪਹੁੰਚੇ ਮੁੱਖ ਮੰਤਰੀ ਮਾਨ
RELATED ARTICLES