More
    HomePunjabi Newsਜੈਕਾਰਿਆਂ ਦੀ ਗੂੰਜ ਵਿਚ ਅਮਰਨਾਥ ਯਾਤਰਾ ਹੋਈ ਸ਼ੁਰੂ

    ਜੈਕਾਰਿਆਂ ਦੀ ਗੂੰਜ ਵਿਚ ਅਮਰਨਾਥ ਯਾਤਰਾ ਹੋਈ ਸ਼ੁਰੂ

    4603 ਤੀਰਥ ਯਾਤਰੀਆਂ ਦਾ ਪਹਿਲਾ ਜਥਾ ਪਵਿੱਤਰ ਗੁਫਾ ਦੇ ਦਰਸ਼ਨਾਂ ਲਈ ਹੋਇਆ ਰਵਾਨਾ

    ਸ੍ਰੀਨਗਰ/ਬਿਊਰੋ ਨਿਊਜ਼ : ਬਾਬਾ ਬਰਬਾਨੀ ਦੇ ਦਰਸ਼ਨਾਂ ਦੇ ਲਈ ਹਰ ਸਾਲ ਹੋਣ ਵਾਲੀ ਪਵਿੱਤਰ ਯਾਤਰਾ ਅੱਜ ਸ਼ਨੀਵਾਰ ਨੂੰ ਜੈਕਾਰਿਆਂ ਦੀ ਗੂੰਜ ਵਿਚ ਸ਼ੁਰੂ ਹੋ ਗਈ। ਬਾਲਟਾਲ ਅਤੇ ਪਹਿਲਗਾਮ ਕੈਂਪ ਤੋਂ ਸਵੇਰੇ 4603 ਤੀਰਥ ਯਾਤਰੀਆਂ ਦਾ ਪਹਿਲਾ ਜਥਾ ਪਵਿੱਤਰ ਗੁਫਾ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਤੀਰਥ ਯਾਤਰੀਆਂ ਦੇ ਜਥੇ ਨੂੰ ਰਵਾਨਾ ਕੀਤਾ। ਉਪ ਰਾਜਪਾਲ ਨੇ ਤੀਰਥ ਯਾਤਰੀਆਂ ਦੀ ਸੁਰੱਖਿਅਤ ਯਾਤਰਾ ਦੇ ਲਈ ਅਰਦਾਸ ਕੀਤੀ ਅਤੇ ਉਨ੍ਹਾਂ ਕਿਹਾ ਕਿ ਬਾਬਾ ਅਮਰਨਾਥ ਦਾ ਅਸ਼ੀਰਵਾਦ ਸਾਰਿਆਂ ਦੇ ਜੀਵਨ ’ਚ ਸ਼ਾਂਤੀ ਅਤੇ ਖੁਸ਼ੀਆਂ ਲੈ ਕੇ ਆਵੇਗਾ। ਸ਼ਰਧਾਲੂਆਂ ਦਾ ਇਹ ਜਥਾ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ 3880 ਮੀਟਰ ਦੀ ਉਚਾਈ ਉਤੇ ਸਥਿਤ ਬਾਬਾ ਬਰਫਾਨੀ ਦੇ ਦਰਸ਼ਨ ਕਰੇਗਾ।

    ਅੱਜ 29 ਜੂਨ ਨੂੰ ਸ਼ੁਰੂ ਹੋਈ 52 ਦਿਨ ਚੱਲਣ ਵਾਲੀ ਇਹ ਯਾਤਰਾ 19 ਅਗਸਤ ਨੂੰ ਖਤਮ ਹੋਵੇਗੀ। ਇਸ ਸਾਲ ਅਮਰਨਾਥ ਯਾਤਰਾ ਦੇ ਲਈ 3 ਲੱਖ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਯਾਤਰਾ ਦੇ ਲਈ 26 ਜੂਨ ਤੋਂ ਆਫ਼ਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਸੀ।

    RELATED ARTICLES

    Most Popular

    Recent Comments