Sunday, July 7, 2024
HomePunjabi NewsLiberal Breakingਟੀ20 ਵਰਲਡ ਕੱਪ : ਸੁਪਰ 8 ਮੁਕਾਬਲੇ ਦੇ ਵਿੱਚ ਅੱਜ ਭਾਰਤ ਦਾ...

ਟੀ20 ਵਰਲਡ ਕੱਪ : ਸੁਪਰ 8 ਮੁਕਾਬਲੇ ਦੇ ਵਿੱਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਦੇ ਨਾਲ

ਟੀ20 ਵਰਲਡ ਕੱਪ : ਸੁਪਰ 8 ਮੁਕਾਬਲੇ ਦੇ ਵਿੱਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਦੇ ਟੀਮ ਦੇ ਨਾਲ ਹੋਵੇਗਾ । ਭਾਰਤ ਆਪਣੇ ਪਹਿਲੇ ਮੈਚ ਵਿੱਚ ਅਫਗਾਨਿਸਤਾਨ ਨੂੰ ਹਰਾ ਚੁੱਕਿਆ ਹੈ । ਜਦਕਿ ਬੰਗਲਾਦੇਸ਼ ਆਪਣੇ ਪਹਿਲੇ ਮੁਕਾਬਲੇ ਵਿੱਚ ਆਸਟਰੇਲੀਆ ਦੇ ਹੱਥੋਂ ਹਾਰ ਚੁੱਕਿਆ ਹੈ। ਅਜਿਹੇ ਵਿੱਚ ਬੰਗਲਾਦੇਸ਼ ਦੇ ਲਈ ਇਹ ਮੈਚ ਬੇਹਦ ਅਹਿਮ ਮੰਨਿਆ ਜਾ ਰਿਹਾ ਹੈ।

ਕਿਉਂਕਿ ਜੇਕਰ ਅੱਜ ਦਾ ਮੈਚ ਬੰਗਲਾਦੇਸ਼ ਹਾਰਦਾ ਹੈ ਤਾਂ ਉਹ ਵਰਲਡ ਕੱਪ ਤੋਂ ਤਕਰੀਬਨ ਬਾਹਰ ਹੋ ਜਾਵੇਗਾ। ਅਤੇ ਉਸਦੇ ਸੈਮੀਫਾਈਨਲ ਵਿੱਚ ਪਹੁੰਚਣ ਦੀਆਂ ਸੰਭਾਵਨਾ ਬੇਹਦ ਘੱਟ ਹੋ ਜਾਣਗੀਆਂ । ਦੂਜੇ ਪਾਸੇ ਜੇਕਰ ਭਾਰਤ ਅੱਜ ਦਾ ਮੈਚ ਜਿੱਤ ਜਾਂਦਾ ਹੈ ਤਾਂ ਉਹ ਸੈਮੀ ਫਾਈਨਲ ਦੇ ਕਾਫੀ ਕਰੀਬ ਹੋ ਜਾਵੇਗਾ। ਅੱਜ ਦੇ ਮੈਚ ਵਿੱਚ ਬਾਰਿਸ਼ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਦੇ ਕਰਕੇ ਦੋਨੋਂ ਟੀਮਾਂ ਇਸ ਮੈਚ ਦੇ ਵਿੱਚ ਜਿੱਤ ਹਾਸਲ ਕਰਨਾ ਚਾਹੁਣਗੀਆਂ ਦੋਨੋਂ ਟੀਮਾਂ ਇਸ ਪ੍ਰਕਾਰ ਹਨ। ਮੈਚ ਪਾਤੀ ਸਮੇਂ ਅਨੁਸਾਰ ਰਾਤ 8 ਵਜੇ ਸ਼ੁਰੂ ਹੋਵੇਗਾ।

ਭਾਰਤ: ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ, ਸੂਰਿਆਕੁਮਾਰ ਯਾਦਵ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵਿੰਦਰ ਜਡੇਜਾ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ। ਬੰਗਲਾਦੇਸ਼: ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਤੰਜ਼ੀਦ ਹਸਨ, ਜ਼ਕਰ ਅਲੀ, ਲਿਟਨ ਦਾਸ (ਵਿਕਟ-ਕੀਪਰ), ਤੌਹੀਦ ਹਰਦੋਏ, ਸ਼ਾਕਿਬ ਅਲ ਹਸਨ, ਮਹਿਮੂਦੁੱਲਾ, ਰਿਸ਼ਾਦ ਹੁਸੈਨ, ਤਸਕੀਨ ਅਹਿਮਦ, ਤਨਜ਼ੀਮ ਹਸਨ ਸ਼ਾਕਿਬ ਅਤੇ ਮੁਸਤਫਿਜ਼ੁਰ ਰਹਿਮਾਨ।

RELATED ARTICLES

Most Popular

Recent Comments