More
    HomePunjabi NewsLiberal BreakingT20 ਵਰਲਡ ਕੱਪ ਫਾਈਨਲ: ਭਾਰਤ ਨੇ ਟਾਸ ਜਿੱਤਕੇ ਚੁਣੀ ਬੱਲੇਬਾਜ਼ੀ

    T20 ਵਰਲਡ ਕੱਪ ਫਾਈਨਲ: ਭਾਰਤ ਨੇ ਟਾਸ ਜਿੱਤਕੇ ਚੁਣੀ ਬੱਲੇਬਾਜ਼ੀ

    ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ। ਰੋਹਿਤ ਸ਼ਰਮਾ ਨੇ ਪਿਛਲੇ ਮੈਚ ਦੇ ਪਲੇਇੰਗ-11 ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਫਿਲਹਾਲ ਬਾਰਬਾਡੋਸ ‘ਚ ਮੌਸਮ ਸਾਫ ਹੈ ਅਤੇ ਟੀਮਾਂ ਸਟੇਡੀਅਮ ‘ਚ ਪਹੁੰਚ ਚੁੱਕੀਆਂ ਹਨ। ਮੈਚ ਤੋਂ ਪਹਿਲਾਂ ਦੋਵੇਂ ਟੀਮਾਂ ਦੇ ਖਿਡਾਰੀ ਵਾਰਮਅੱਪ ਕਰ ਰਹੇ ਹਨ।

    ਐਕੂ ਵੇਦਰ ਦੇ ਅਨੁਸਾਰ ਬਾਰਬਾਡੋਸ ਵਿੱਚ ਮੈਚ ਦੌਰਾਨ ਮੀਂਹ ਦੀ ਸੰਭਾਵਨਾ 51% ਹੈ। ਭਾਰਤ ਅਤੇ ਦੱਖਣੀ ਅਫਰੀਕਾ ਟੀ-20 ਵਿਸ਼ਵ ਕੱਪ ‘ਚ ਛੇ ਵਾਰ ਆਹਮੋ-ਸਾਹਮਣੇ ਹੋ ਚੁੱਕੇ ਹਨ। ਭਾਰਤ ਨੇ ਸਿਰਫ ਚਾਰ ਮੈਚ ਜਿੱਤੇ ਹਨ ਅਤੇ ਅਫਰੀਕਾ ਨੇ ਸਿਰਫ ਦੋ ਮੈਚ ਜਿੱਤੇ ਹਨ।

    ਟੀਮਾਂ ਇਸ ਪ੍ਰਕਾਰ ਹਨ। ਭਾਰਤ: ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਸ਼ਿਵਮ ਦੂਬੇ, ਅਕਸ਼ਰ ਪਟੇਲ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ ਅਤੇ ਜਸਪ੍ਰੀਤ ਬੁਮਰਾਹ। ਦੱਖਣੀ ਅਫ਼ਰੀਕਾ: ਏਡਨ ਮਾਰਕਰਮ (ਕਪਤਾਨ), ਕੁਇੰਟਨ ਡੀ ਕਾਕ, ਰੀਜ਼ਾ ਹੈਂਡਰਿਕਸ, ਹੇਨਰਿਕ ਕਲਾਸੇਨ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਮਾਰਕੋ ਜੈਨਸਨ, ਕੇਸ਼ਵ ਮਹਾਰਾਜ, ਕਾਗਿਸੋ ਰਬਾਡਾ, ਐਨਰਿਕ ਨੌਰਟਿਆ ਅਤੇ ਤਬਰੇਜ਼ ਸ਼ਮਸੀ।

    RELATED ARTICLES

    Most Popular

    Recent Comments