ਨਿਊਜ਼ੀਲੈਂਡ, ਪਾਕਿਸਤਾਨ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਵਿਸ਼ਵ ਕੱਪ ਤੋਂ ਬਾਹਰ ਹੋ ਗਈਆਂ ਹਨ। ਨਿਊਜ਼ੀਲੈਂਡ ਸ਼ੁੱਕਰਵਾਰ ਸਵੇਰੇ ਪਾਪੂਆ ਨਿਊ ਗਿਨੀ ‘ਤੇ ਅਫਗਾਨਿਸਤਾਨ ਦੀ ਜਿੱਤ ਨਾਲ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਉਥੇ ਹੀ ਸ਼੍ਰੀਲੰਕਾ ਸੁਪਰ-8 ਦੀ ਦੌੜ ‘ਚ ਪਛੜ ਗਿਆ ਹੈ। ਕੱਲ੍ਹ ਦਾ ਅਮਰੀਕਾ ਅਤੇ ਆਇਰਲੈਂਡ ਦਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਹੈ। ਜਿਸ ਕਾਰਨ ਸਾਬਕਾ ਚੈਂਪੀਅਨ ਪਾਕਿਸਤਾਨ ਲੀਗ ਦੌਰ ਤੋਂ ਹੀ ਬਾਹਰ ਹੋ ਗਿਆ ਹੈ। ਵਿਸ਼ਵ ਕੱਪ ਦਾ ਸਭ ਤੋਂ ਵੱਡਾ ਉਲਟਫੇਰ।
T20 ਵਿਸ਼ਵ ਕੱਪ ਪਹਿਲੀ ਵਾਰ 2007 ‘ਚ ਖੇਡਿਆ ਗਿਆ ਸੀ ਅਤੇ ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਦੇ ਲੀਗ ‘ਚੋਂ ਬਾਹਰ ਹੋਣ ਨਾਲ ਉਸ ਟੀਮ ਦੀ ਚਾਰੇ ਪਾਸੇ ਆਲੋਚਨਾ ਹੋ ਰਹੀ ਹੈ। ਵਸੀਮ ਅਕਰਮ ਨੇ ਸਾਫ਼ ਕਿਹਾ ਹੈ ਕਿ ਪੂਰੀ ਟੀਮ ਨੂੰ ਬਦਲਣਾ ਚਾਹੀਦਾ ਹੈ ਅਤੇ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੀਦਾ ਹੈ। ਜਿਸ ਨਾਲ ਆਉਣ ਵਾਲੇ ਸਾਲ ਵਿੱਚ ਚੰਗੀ ਟੀਮ ਤਿਆਰ ਕੀਤੀ ਜਾ ਸਕਦੀ ਹੈ। ਅਕਰਮ ਨੇ ਕਿਹਾ ਕਿ ਉਸ ਨੇ ਟੀਮ ਦਾ ਸਮਰਥਨ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ ਪਰ ਹੁਣ ਇਹ ਬਹੁਤ ਜ਼ਿਆਦਾ ਹੋ ਗਿਆ ਹੈ।