ਚੰਡੀਗੜ੍ਹ: ਕਾਂਗਰਸੀ ਵਿਧਾਇਕ ਸੁੱਖਪਾਲ ਸਿੰਘ ਖਹਿਰਾ ਆਪਣੇ ਤਾਜ਼ਾ ਬਿਆਨ ਕਾਰਨ ਵਿਵਾਦਾਂ ਵਿੱਚ ਘਿਰ ਗਏ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਵੱਲੋਂ ਔਰਤਾਂ ਨੂੰ ਦਿੱਤੇ ਜਾਣ ਵਾਲੇ ₹1000 ਦੇ ਭੱਤੇ ’ਤੇ ਤਨਜ਼ ਕਸਦਿਆਂ ਕਿਹਾ, “₹1000 ਪਿੱਛੇ ਗਿੱਧਾ ਪਾਉਣ ਵਾਲੀਆਂ ਬੀਬੀਆਂ ਕਿੱਥੋਂ ਜੰਮ ਲੈਣਗੀਆਂ ਸੂਰਮੇ?” ਇਸ ਬਿਆਨ ਨੂੰ ‘ਆਪ’ ਆਗੂਆਂ ਨੇ ਔਰਤਾਂ ਦਾ ਘੋਰ ਅਪਮਾਨ ਦੱਸਦਿਆਂ ਖਹਿਰਾ ਤੋਂ ਤੁਰੰਤ ਮੁਆਫ਼ੀ ਦੀ ਮੰਗ ਕੀਤੀ ਹੈ।
ਸੁੱਖਪਾਲ ਖਹਿਰਾ ਦਾ ਵਿਵਾਦਿਤ ਬਿਆਨ: ‘₹1000 ਲਈ ਗਿੱਧਾ ਪਾਉਣ ਵਾਲੀਆਂ ਬੀਬੀਆਂ ਕਿੱਥੋਂ ਜੰਮਣਗੀਆਂ ਸੂਰਮੇ?’
RELATED ARTICLES


