More
    HomePunjabi Newsਧਾਕੜ ਬੱਲੇਬਾਜ਼ ਸ਼ਿਖਰ ਧਵਨ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਲਿਆ ਸੰਨਿਆਸ

    ਧਾਕੜ ਬੱਲੇਬਾਜ਼ ਸ਼ਿਖਰ ਧਵਨ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਲਿਆ ਸੰਨਿਆਸ

    ਕਿਹਾ : ਟੀਮ ਇੰਡੀਆ ’ਚ ਖੇਡਣਾ ਸੀ ਮੇਰੇ ਬਚਪਨਾ ਦਾ ਸੁਪਨਾ

    ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ ਟੀਮ ਦੇ ਧਾਕੜ ਬੱਲੇਬਾਜ਼ ਰਹੇ ਸ਼ਿਖਰ ਧਵਨ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਉਨ੍ਹਾਂ ਸ਼ੋਸ਼ਲ ਮੀਡੀਆ ਪਲੇਟਫਾਰਮ ’ਤੇ ਘਰੇਲੂ ਅਤੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਆਖ ਦਿੱਤਾ। ਆਪਣੇ ਸੰਨਿਆਸ ਸਬੰਧੀ ਐਲਾਨ ਕਰਦੇ ਹੋਏ ਸ਼ਿਖਰ ਧਵਨ ਨੇ ਕਿਹਾ ਕਿ ਹੁਣ ਜੇਕਰ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਮੈਨੂੰ ਬਹੁਤ ਸਾਰੀਆਂ ਯਾਦਾਂ ਨਜ਼ਰ ਆਉਂਦੀਆਂ ਹਨ ਅਤੇ ਜਦੋਂ ਮੈਂ ਅੱਗੇ ਦੇਖਦਾ ਹਾਂ ਤਾਂ ਮੈਨੂੰ ਪੂਰੀ ਦੁਨੀਆ ਦਿਖਾਈ ਦਿੰਦੀ ਹੈ।

    ਸ਼ਿਖਰ ਧਵਨ ਨੇ ਟਵੀਟ ਕਰਕੇ ਕਿਹਾ ਕਿ ਮੈਂ ਅਣਗਿਣਤ ਯਾਦਾਂ ਨਾਲ ਕਿ੍ਰਕਟ ਦਾ ਆਪਣਾ ਸਫਰ ਖਤਮ ਕਰ ਰਿਹਾ ਹਾਂ। ਇੰਨੇ ਪਿਆਰ ਅਤੇ ਸਾਥ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਉਨ੍ਹਾਂ ਕਿਹਾ ਕਿ ਮੈਂ ਆਪਣੇ ਦਿਲ ਦੇ ਇਸ ਸਕੂਨ ਨਾਲ ਕ੍ਰਿਕਟ ਤੋਂ ਸੰਨਿਆਸ ਲੈ ਰਿਹਾ ਕਿ ਮੈਂ ਲੰਬੇ ਸਮੇਂ ਤੱਕ ਭਾਰਤ ਲਈ ਕ੍ਰਿਕਟ ਖੇਡਿਆ ਹਾਂ ਅਤੇ ਭਾਰਤੀ ਟੀਮ ਲਈ ਖੇਡਣਾ ਮੇਰੇ ਬਚਪਨ ਦਾ ਸੁਪਨਾ ਸੀ। ਇਸੇ ਦੌਰਾਨ ਸ਼ਿਖਰ ਧਵਨ ਨੇ ਫੈਨਜ਼, ਟੀਮ ਦੇ ਸਾਥੀ ਖਿਡਾਰੀਆਂ, ਕੋਚ, ਪਰਿਵਾਰ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦਾ ਵੀ ਧੰਨਵਾਦ ਕੀਤਾ।

    RELATED ARTICLES

    Most Popular

    Recent Comments