Monday, July 1, 2024
HomePunjabi NewsLiberal Breakingਪਾਰੀ ਦੀ ਸ਼ੁਰੂਆਤ ਅਤੇ ਫੀਨਿਸ਼ਿੰਗ ਬਣਿਆ ਭਾਰਤੀ ਟੀਮ ਦਾ ਸਿਰਦਰਦ

ਪਾਰੀ ਦੀ ਸ਼ੁਰੂਆਤ ਅਤੇ ਫੀਨਿਸ਼ਿੰਗ ਬਣਿਆ ਭਾਰਤੀ ਟੀਮ ਦਾ ਸਿਰਦਰਦ

ਟੀ20 ਵਰਲਡ ਕੱਪ ਦੇ ਸਾਰੇ ਮੈਚ ਖਤਮ ਹੋ ਚੁੱਕੇ ਹਨ ਅਤੇ ਸਿਰਫ ਫਾਈਨਲ ਬਾਕੀ ਹੈ । ਪੂਰੇ ਵਰਲਡ ਕੱਪ ਦੇ ਵਿੱਚ ਵਿਰਾਟ ਕੋਹਲੀ ਟੀਮ ਦੇ ਲਈ ਓਪਨਿੰਗ ਕਰਨ ਵਾਸਤੇ ਉਤਰੇ ਪਰ ਫੇਲ ਰਹੇ। ਕਿਸੇ ਵੀ ਮੈਚ ਵਿੱਚ ਵੱਡਾ ਸਕੋਰ ਨਹੀਂ ਬਣਾ ਪਾਏ । ਇਸਤੋਂ ਇਲਾਵਾ ਸਾਰੀ ਜਿੰਮੇਵਾਰੀ ਰੋਹਿਤ ਸ਼ਰਮਾ ਨੇ ਆਪਣੇ ਮੋਢਿਆਂ ਤੇ ਚੁੱਕੀ ਅਤੇ ਆਸਟਰੇਲੀਆ ਤੇ ਇੰਗਲੈਂਡ ਦੇ ਖਿਲਾਫ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ ਟੀਮ ਨੂੰ ਜਿੱਤ ਦਵਾਈ।

ਅਜਿਹੇ ਵਿੱਚ ਹੁਣ ਭਾਰਤ ਦਾ ਮੁਕਾਬਲਾ ਫਾਈਨਲ ਵਿੱਚ ਸਾਊਥ ਅਫਰੀਕਾ ਦੀ ਮਜਬੂਤ ਟੀਮ ਦੇ ਨਾਲ ਹੈ ਅਤੇ ਭਾਰਤ ਦੀ ਇਸ ਕਮਜ਼ੋਰੀ ਦਾ ਫਾਇਦਾ ਵਿਰੋਧੀ ਟੀਮ ਉਠਾ ਸਕਦੀ ਹੈ । ਕ੍ਰਿਕਟ ਐਕਸਪਰਟ ਅਤੇ ਕ੍ਰਿਕਟ ਫੈਨਸ ਬਾਰ-ਬਾਰ ਇਹੀ ਮੰਗ ਕਰ ਰਹੇ ਹਨ ਕਿ ਵਿਰਾਟ ਕੋਹਲੀ ਨੂੰ ਨੰਬਰ ਤਿੰਨ ਤੇ ਬੱਲੇਬਾਜ਼ੀ ਕਰਨੀ ਚਾਹੀਦੀ ਹੈ ਤੇ ਓਪਨਿੰਗ ਤੇ ਯਸ਼ਸਵੀ ਜੈਸਵਾਲ ਨੂੰ ਆ ਕੇ ਤਾਬੜ ਤੋੜ ਬੱਲੇਬਾਜ਼ ਕਰਨੀ ਚਾਹੀਦੀ ਹੈ ਜਿਸ ਦੇ ਨਾਲ ਰੋਹਿਤ ਸ਼ਰਮਾ ਦੇ ਉਪਰੋਂ ਦਬਾਅ ਘੱਟ ਹੋਵੇਗਾ।

ਦੂਜੇ ਪਾਸੇ ਸ਼ਿਵਮ ਦੁਬੇ ਵੀ ਲਗਾਤਾਰ ਨਾਕਾਮ ਰਹੇ ਹਨ ਜਿਸ ਕਰਕੇ ਭਾਰਤ ਦੀ ਫਿਨਿਸ਼ਿੰਗ ਭੂਮਿਕਾ ਅਦਾ ਕਰਨ ਵਿੱਚ ਉਹ ਨਾਕਾਮ ਰਹੇ ਹਨ। ਅਜਿਹੇ ਵਿੱਚ ਫਾਈਨਲ ਮੈਚ ਦੇ ਵਿੱਚ ਫਿਰ ਤੋਂ ਇੱਕ ਵਾਰੀ ਇਹ ਮੰਗ ਉੱਠੀ ਹੈ ਕਿ ਓਪਨਿੰਗ ਤੇ ਵਿਰਾਟ ਕੋਹਲੀ ਨੂੰ ਨਹੀਂ ਆਉਣਾ ਚਾਹੀਦਾ । ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਭਾਰਤੀ ਟੀਮ ਫਾਈਨਲ ਮੈਚ ਦੇ ਵਿੱਚ ਕੀ ਰਣਨੀਤੀ ਅਪਣਾਉਂਦੀ ਹੈ ਜਾਂ ਫਿਰ ਉਹ ਇਸੇ ਟੀਮ ਦੇ ਨਾਲ ਫਾਈਨਲ ਵਿੱਚ ਉਤਰੇਗੀ। ਫਾਈਨਲ ਮੈਚ 29 ਜੂਨ ਨੂੰ ਖੇਡਿਆ ਜਾਵੇਗਾ।

RELATED ARTICLES

Most Popular

Recent Comments