Sunday, July 7, 2024
HomePunjabi Newsਸੋਨੀਆ ਗਾਂਧੀ ਨੇ ਰਾਏਬਰੇਲੀ ਦੀ ਜਨਤਾ ਨੂੰ ਲਿਖੀ ਚਿੱਠੀ; ਅਗਾਮੀ ਲੋਕ ਸਭਾ...

ਸੋਨੀਆ ਗਾਂਧੀ ਨੇ ਰਾਏਬਰੇਲੀ ਦੀ ਜਨਤਾ ਨੂੰ ਲਿਖੀ ਚਿੱਠੀ; ਅਗਾਮੀ ਲੋਕ ਸਭਾ ਚੋਣਾਂ ਨਾ ਲੜਨ ਦੀ ਕਹੀ ਗੱਲ

ਨਵੀਂ ਦਿੱਲੀ/ਬਿਊਰੋ ਨਿਊਜ਼ : ਆਪਣੇ ਸਿਆਸੀ ਕਰੀਅਰ ਵਿਚ ਹਮੇਸ਼ਾ ਹੀ ਉਤਰ ਪ੍ਰਦੇਸ਼ ਦੇ ਲੋਕ ਸਭਾ ਹਲਕਾ ਰਾਏਬਰੇਲੀ ਤੋਂ ਚੋਣ ਲੜਨ ਵਾਲੀ ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਨੇ ਲੰਘੇ ਕੱਲ੍ਹ ਬੁੱਧਵਾਰ ਨੂੰ ਰਾਜਸਥਾਨ ਤੋਂ ਰਾਜ ਸਭਾ ਲਈ ਨਾਮਜ਼ਦਗੀ ਭਰੀ। ਇਸ ਤੋਂ ਬਾਅਦ ਅੱਜ ਵੀਰਵਾਰ ਨੂੰ ਸੋਨੀਆ ਗਾਂਧੀ ਨੇ ਰਾਏ ਬਰੇਲੀ ਦੇ ਵਾਸੀਆਂ ਦੇ ਨਾਮ ਇਕ ਚਿੱਠੀ ਲਿਖੀ ਹੈ। ਇਸ ਚਿੱਠੀ ਵਿਚ ਸੋਨੀਆ ਗਾਂਧੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਹੁਣ ਉਹ ਲੋਕ ਸਭਾ ਦੀ ਚੋਣ ਨਹੀਂ ਲੜਨਗੇ।

ਸੋਨੀਆ ਨੇ ਰਾਏ ਬਰੇਲੀ ਦੀ ਜਨਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਾਵੇਂ ਸਿੱਧੇ ਤੌਰ ’ਤੇ ਉਨ੍ਹਾਂ ਦੀ ਅਗਵਾਈ ਨਾ ਕਰ ਸਕਣ, ਪਰ ਉਨ੍ਹਾਂ ਦਾ ਮਨ ਸਦਾ ਹੀ ਰਾਏਬਰੇਲੀ ਦੀ ਜਨਤਾ ਨਾਲ ਰਹੇਗਾ। ਸੋਨੀਆ ਗਾਂਧੀ ਨੇ ਚਿੱਠੀ ਵਿਚ ਕਿਹਾ ਕਿ ਉਹ ਸਿਹਤ ਅਤੇ ਵਧਦੀ ਉਮਰ ਦੇ ਕਾਰਨ ਅਗਾਮੀ ਲੋਕ ਸਭਾ ਚੋਣਾਂ ਨਹੀਂ ਲੜਨਗੇ। ਧਿਆਨ ਰਹੇ ਕਿ ਸੋਨੀਆ ਗਾਂਧੀ ਪਹਿਲੀ ਵਾਰ ਰਾਜ ਸਭਾ ਵਿਚ ਜਾ ਰਹੇ ਹਨ ਅਤੇ ਉਹ 1999 ਤੋਂ ਲੋਕ ਸਭਾ ਮੈਂਬਰ ਹੀ ਹਨ। ਇਸਦੇ ਚੱਲਦਿਆਂ ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਕਾਂਗਰਸ ਪਾਰਟੀ ਰਾਏ ਬਰੇਲੀ ਲੋਕ ਸਭਾ ਹਲਕੇ ਤੋਂ ਹੁਣ ਪਿ੍ਰਅੰਕਾ ਗਾਂਧੀ ਨੂੰ ਉਮੀਦਵਾਰ ਬਣਾਏਗੀ, ਕਿਉਂਕਿ ਇਹ ਸੀਟ ਕਾਂਗਰਸ ਲਈ ਸੁਰੱਖਿਅਤ ਮੰਨੀ ਜਾਂਦੀ ਹੈ। 

RELATED ARTICLES

Most Popular

Recent Comments