45 ਸਾਲ ਬਾਅਦ ਕੋਈ ਭਾਰਤੀ ਪ੍ਰਧਾਨ ਮੰਤਰੀ ਪੋਲੈਂਡ ਪਹੁੰਚਿਆ : ਮੋਦੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੋ ਦਿਨਾ ਦੇ ਦੌਰੇ ’ਤੇ ਪੋਲੈਂਡ ਪਹੁੰਚੇ ਹੋਏ ਹਨ। ਪੋਲੈਂਡ ਵਿਚ ਨਰਿੰਦਰ ਮੋਦੀ ਦਾ ਭਰਵਾਂ ਸਵਾਗਤ ਵੀ ਹੋਇਆ ਹੈ। ਇਸ ਮੌਕੇ ਮੋਦੀ ਨੇ ਭਾਰਤੀ ਮੂਲ ਦੇ ਲੋਕਾਂ ਨੂੰ ਵੀ ਸੰਬੋਧਨ ਕੀਤਾ। ਮੋਦੀ ਨੇ ਕਿਹਾ ਕਿ 45 ਸਾਲਾਂ ਬਾਅਦ ਕੋਈ ਭਾਰਤੀ ਪ੍ਰਧਾਨ ਮੰਤਰੀ ਪੋਲੈਂਡ ਪਹੁੰਚਿਆ ਹੈ।
ਨਰਿੰਦਰ ਮੋਦੀ ਨੇ ਕਿਹਾ ਕਿ ਏਨੇ ਲੰਬੇ ਸਮੇਂ ਤੱਕ ਕੋਈ ਭਾਰਤੀ ਪੀਐਮ ਪੋਲੈਂਡ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਦੀ ਨੀਤੀ ਰਹਿੰਦੀ ਸੀ ਕਿ ਦੂਰੀ ਬਣਾਈ ਰੱਖੋ, ਪਰ ਸਾਡੀ ਨੀਤੀ ਇਹ ਹੈ ਕਿ ਅਸੀਂ ਸਾਰੇ ਦੇਸ਼ਾਂ ਨਾਲ ਨੇੜਤਾ ਬਣਾਈ ਰੱਖਣੀ ਹੈ। ਉਨ੍ਹਾਂ ਕਿਹਾ ਕਿ ਕੁਝ ਚੰਗੇ ਕੰਮ ਮੇਰੇ ਨਸੀਬ ਵਿਚ ਲਿਖੇ ਹੋਏ ਹਨ। ਆਪਣੇ ਸੰਬੋਧਨ ਤੋਂ ਪਹਿਲਾਂ ਪੀਐਮ ਮੋਦੀ ਨੇ ਵਾਰਸਾ ਦੇ ਨਵਾਨਗਰ ਵਿਚ ਜਾਮ ਸਾਹਬ ਨੂੰ ਸ਼ਰਧਾਂਜਲੀ ਵੀ ਦਿੱਤੀ।