ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਅਟਲ ਸੁਰੰਗ, ਰੋਹਤਾਂਗ, ਲਾਹੌਲ ਸਪਿਤੀ ਅਤੇ ਚੰਬਾ ਵਿੱਚ ਅੱਜ ਸਵੇਰੇ ਬਰਫ਼ਬਾਰੀ ਹੋਈ। ਇਨ੍ਹਾਂ ਥਾਵਾਂ ‘ਤੇ ਇਕ ਤੋਂ ਦੋ ਇੰਚ ਤਾਜ਼ਾ ਬਰਫਬਾਰੀ ਹੋਈ ਹੈ।ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਅਨੁਸਾਰ, ਪੱਛਮੀ ਗੜਬੜ ਅਗਲੇ ਪੰਜ-ਛੇ ਦਿਨਾਂ ਤੱਕ ਰਾਜ ਭਰ ਵਿੱਚ ਸਰਗਰਮ ਰਹੇਗੀ। ਇਸ ਕਾਰਨ ਅੱਜ ਅਤੇ ਭਲਕੇ ਉਚਾਈ ਵਾਲੇ ਇਲਾਕਿਆਂ ਵਿੱਚ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ, ਜਦਕਿ 28 ਅਤੇ 29 ਜਨਵਰੀ ਨੂੰ ਦਰਮਿਆਨੀ ਉਚਾਈ ਵਾਲੇ ਇਲਾਕਿਆਂ ਵਿੱਚ ਵੀ ਬਰਫ਼ਬਾਰੀ ਹੋ ਸਕਦੀ ਹੈ।
ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਸ਼ੁਰੂ, ਪੰਜਾਬ ਵਿੱਚ COLD DAY ਦਾ ਰੈੱਡ ਅਲਰਟ
RELATED ARTICLES