Tuesday, July 16, 2024
HomePunjabi Newsਪੰਜਾਬ ਵਿਚ ‘ਇੰਡੀਆ’ ਗਠਜੋੜ ਨੂੰ ਲੈ ਕੇ ਸ਼ਸ਼ੋਪੰਜ; ਪ੍ਰਤਾਪ ਸਿੰਘ ਬਾਜਵਾ ਨੇ...

ਪੰਜਾਬ ਵਿਚ ‘ਇੰਡੀਆ’ ਗਠਜੋੜ ਨੂੰ ਲੈ ਕੇ ਸ਼ਸ਼ੋਪੰਜ; ਪ੍ਰਤਾਪ ਸਿੰਘ ਬਾਜਵਾ ਨੇ ਕਿਹਾ, ਜਲਦੀ ਸਾਰੀ ਸਥਿਤੀ ਹੋ ਜਾਵੇਗੀ ਸਾਫ਼

ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ ਵਿਚ ਅਗਾਮੀ ਲੋਕ ਸਭਾ ਚੋਣਾਂ ਦੌਰਾਨ ‘ਇੰਡੀਆ’ ਨਾਮ ਦੇ ਗਠਜੋੜ ਵਿਚ ਸ਼ਾਮਲ ਆਮ ਆਦਮੀ ਪਾਰਟੀ ਅਤੇ ਕਾਂਗਰਸ, ਪੰਜਾਬ ਵਿਚ ਇਕ ਮੰਚ ’ਤੇ ਆਉਣਗੇ ਜਾਂ ਨਹੀਂ, ਇਸ ਸਬੰਧੀ ਵੀ ਤਸਵੀਰ ਜਲਦੀ ਸਾਫ ਹੋ ਜਾਵੇਗੀ। ਇਹ ਗੱਲ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ‘ਆਪ’ ਅਤੇ ਕਾਂਗਰਸ ਦੇ ਗਠਜੋੜ ਸਬੰਧੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਇੰਚਾਰਜ ਨੂੰ ਦੱਸ ਦਿੱਤਾ ਗਿਆ ਹੈ ਅਤੇ ਵਿਸ਼ਵਾਸ ਹੈ ਕਿ ਪਾਰਟੀ ਹਾਈਕਮਾਂਡ ਇਸੇ ਸਟੈਂਡ ’ਤੇ ਕਾਇਮ ਵੀ ਰਹੇਗੀ।

ਬਾਜਵਾ ਨੇ ਕਿਹਾ ਕਿ ਅੱਜ ਕਾਂਗਰਸ ਪਾਰਟੀ ਨੂੰ ਇਕਜੁੱਟ ਹੋਣ ਦੀ ਜ਼ਰੂਰਤ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਭਲਕੇ 18 ਜਨਵਰੀ ਨੂੰ ਚੰਡੀਗੜ੍ਹ ਵਿਚ ਮੇਅਰ ਦੀ ਚੋਣ ਹੋਣੀ ਹੈ ਅਤੇ ਇਸ ਚੋਣ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਗਠਜੋੜ ਹੋ ਚੁੱਕਾ ਹੈ। ਜਿਸ ਤਹਿਤ ਮੇਅਰ ਦੇ ਅਹੁਦੇ ਲਈ ‘ਆਪ’ ਨੇ ਉਮੀਦਵਾਰ ਐਲਾਨਣਾ ਹੈ ਅਤੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਕਾਂਗਰਸ ਪਾਰਟੀ ਵਲੋੋਂ ਉਮੀਦਵਾਰ ਐਲਾਨੇ ਜਾਣੇ ਹਨ। ਇਸ ਗਠਜੋੜ ਦਾ ਮੁਕਾਬਲਾ ਭਾਰਤੀ ਜਨਤਾ ਪਾਰਟੀ ਨਾਲ ਹੋਣਾ ਹੈ।

RELATED ARTICLES

Most Popular

Recent Comments