ਸਰਕਾਰੀ ਕਰਮਚਾਰੀਆਂ ਦੇ ਵਿਦੇਸ਼ੀ ਛੁੱਟੀਆਂ ਦੇ ਵਿੱਚ ਛੂਟ ਦੇਣ ਦੀ ਮੰਗ ਕਰਦੇ ਹੋਏ ਐਸਜੀਪੀਸੀ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਹੈ। ਐਸਜੀਪੀਸੀ ਨੇ ਇਸ ਪੱਤਰ ਦੇ ਵਿੱਚ ਮੰਗ ਕੀਤੀ ਹੈ ਕਿ ਕਈ ਸਰਕਾਰੀ ਕਰਮਚਾਰੀ ਪਾਕਿਸਤਾਨ ਦੇ ਵਿੱਚ ਪੈਂਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਜਾਣਾ ਚਾਹੁੰਦੇ ਹਨ ਪਰ ਛੁੱਟੀ ਲੈਣ ਦੀ ਲੰਬੀ ਪ੍ਰਕਿਰਿਆ ਹੋਣ ਦੇ ਚਲਦੇ ਉਹ ਜਾ ਨਹੀਂ ਪਾਉਂਦੇ । ਇਸ ਕਰਕੇ ਪੰਜਾਬ ਸਰਕਾਰ ਵੱਲੋਂ ਉਹਨਾਂ ਕਰਮਚਾਰੀਆਂ ਨੂੰ ਵਿਸ਼ੇਸ਼ ਛੂਟ ਦਿੱਤੀ ਜਾਣੀ ਚਾਹੀਦੀ ਹੈ।
ਐਸਜੀਪੀਸੀ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖਕੇ ਕੀਤੀ ਇਹ ਮੰਗ
RELATED ARTICLES


