Sunday, July 7, 2024
HomePunjabi Newsਲੋਕ ਸਭਾ ’ਚ ਰਾਹੁਲ ਦੇ ਬਿਆਨ ਦੇ ਕਈ ਹਿੱਸੇ ਸੰਸਦ ਦੇ ਰਿਕਾਰਡ...

ਲੋਕ ਸਭਾ ’ਚ ਰਾਹੁਲ ਦੇ ਬਿਆਨ ਦੇ ਕਈ ਹਿੱਸੇ ਸੰਸਦ ਦੇ ਰਿਕਾਰਡ ’ਚੋਂ ਹਟਾਏ

ਮੋਦੀ ਜੀ ਦੀ ਦੁਨੀਆ ’ਚ ਸੱਚਾਈ ਮਿਟਾਈ ਜਾ ਸਕਦੀ ਹੈ, ਹਕੀਕਤ ’ਚ ਨਹੀਂ : ਰਾਹੁਲ ਗਾਂਧੀ

ਨਵੀਂ ਦਿੱਲੀ/ਬਿਊਰੋ ਨਿਊਜ਼  : ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਲੰਘੇ ਕੱਲ੍ਹ ਸੰਸਦ ਦੀ ਕਾਰਵਾਈ ਦੌਰਾਨ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵਜੋਂ ਪਹਿਲਾ ਭਾਸ਼ਣ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਘੱਟ ਗਿਣਤੀਆਂ, ਨੀਟ ਵਿਵਾਦ ਅਤੇ ਅਗਨੀਪੱਥ ਯੋਜਨਾ ਵਰਗੇ ਅਹਿਮ ਮੁੱਦਿਆਂ ’ਤੇ ਕੇਂਦਰ ਸਰਕਾਰ ’ਤੇ ਜੰਮ ਕੇ ਸਿਆਸੀ ਨਿਸ਼ਾਨੇ ਸਾਧੇ ਸਨ। ਹੁਣ ਲੋਕ ਸਭਾ ਦੇ ਸਪੀਕਰ ਦੇ ਨਿਰਦੇਸ਼ ’ਤੇ ਰਾਹੁਲ ਦੇ ਬਿਆਨ ’ਚੋਂ ਇਨ੍ਹਾਂ ਸਾਰੇ ਤੱਥਾਂ ਨੂੰ ਸੰਸਦ ਦੇ ਰਿਕਾਰਡ ਵਿਚੋਂ ਹਟਾ ਦਿੱਤਾ ਗਿਆ ਹੈ। ਹਟਾਏ ਗਏ ਤੱਥਾਂ ਵਿਚ ਹਿੰਦੂਆਂ, ਪੀਐਮ ਨਰਿੰਦਰ ਮੋਦੀ, ਭਾਜਪਾ ਅਤੇ ਆਰ.ਐਸ.ਐਸ. ’ਤੇ ਕੀਤੇ ਗਏ ਕੁਮੈਂਟ ਵੀ ਸ਼ਾਮਲ ਹਨ।

ਇਸ ਦੇ ਚੱਲਦਿਆਂ ਅੱਜ ਜਦੋਂ ਰਾਹੁਲ ਗਾਂਧੀ ਨੂੰ ਸੰਸਦ ਵਿਚ ਪਹੁੰਚ ਕੇ ਇਸ ਸਬੰਧੀ ਪਤਾ ਲੱਗਾ ਤਾਂ ਉਨ੍ਹਾਂ ਕਿਹਾ ਕਿ ਮੋਦੀ ਜੀ ਦੀ ਦੁਨੀਆ ’ਚ ਸੱਚਾਈ ਮਿਟਾਈ ਜਾ ਸਕਦੀ ਹੈ, ਹਕੀਕਤ ਵਿਚ ਸੱਚ ਨੂੰ ਮਿਟਾਇਆ ਨਹੀਂ ਜਾ ਸਕਦਾ। ਰਾਹੁਲ ਨੇ ਕਿਹਾ ਕਿ ਜੋ ਕੁਝ ਵੀ ਉਨ੍ਹਾਂ ਨੇ ਕਹਿਣਾ ਸੀ, ਉਹ ਕਹਿ ਦਿੱਤਾ ਅਤੇ ਇਹ ਸਾਰਾ ਸੱਚਾਈ ਹੈ। ਰਾਹੁਲ ਨੇ ਕਿਹਾ ਕਿ ਉਨ੍ਹਾਂ ਦੇ ਭਾਸ਼ਣ ਦੇ ਜਿੰਨੇ ਵੀ ਤੱਥ ਮਿਟਾਉਣੇ ਹਨ ਮਿਟਾ ਦਿਓ, ਪਰ ਸੱਚਾਈ ਤਾਂ ਸੱਚਾਈ ਹੀ ਹੁੰਦੀ ਹੈ। ਧਿਆਨ ਰਹੇ ਕਿ ਰਾਹੁਲ ਨੇ ਕੇਂਦਰ ਸਰਕਾਰ ਨੂੰ 20 ਤੋਂ ਜ਼ਿਆਦਾ ਮੁੱਦਿਆਂ ’ਤੇ ਘੇਰਿਆ ਸੀ।  

RELATED ARTICLES

Most Popular

Recent Comments