More
    HomePunjabi Newsਸੰਤ ਸੀਚੇਵਾਲ ਨੇ ਲੋਕ ਭਲਾਈ ਕੰਮਾਂ ਲਈ ਪੂਰੀ ਤਨਖਾਹ ਕੀਤੀ ਦਾਨ 

    ਸੰਤ ਸੀਚੇਵਾਲ ਨੇ ਲੋਕ ਭਲਾਈ ਕੰਮਾਂ ਲਈ ਪੂਰੀ ਤਨਖਾਹ ਕੀਤੀ ਦਾਨ 

    ਸੰਤ ਬਲਬੀਰ ਸਿੰਘ ਸੀਚੇਵਾਲ ਦੁਨੀਆ ’ਚ ਬਣ ਰਹੇ ਮਿਸਾਲ

    ਲੁਧਿਆਣਾ/ਬਿਊਰੋ ਨਿਊਜ਼  : ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੀ ਸਾਰੀ ਤਨਖਾਹ ਮਾਨਵਤਾ ਅਤੇ ਵਾਤਾਵਰਣ ਦੇ ਕੰਮਾਂ ਲਈ ਦਾਨ ਕਰਕੇ ਲੋਕ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਇਆ ਹੈ। ਧਿਆਨ ਰਹੇ ਕਿ ਸੰਤ ਸੀਚੇਵਾਲ ਦਾ ਵਰਤਮਾਨ ਫੋਕਸ ਲੁਧਿਆਣਾ ’ਚ ਬੁੱਢਾ ਦਰਿਆ ਨੂੰ ਸਾਫ ਅਤੇ ਪੁਨਰ ਸੁਰਜੀਤ ਕਰਨ ਲਈ ਚੱਲ ਰਹੀ ਕਾਰ ਸੇਵਾ ’ਤੇ ਹੈ।

    ਸੰਤ ਸੀਚੇਵਾਲ ਵੱਲੋਂ ਪਹਿਲਾਂ ਵੀ ਕਾਲੀ ਵੇਈਂ ਨੂੰ ਕਾਰਸੇਵਾ ਰਾਹੀਂ ਮੁੜ ਸੁਰਜੀਤ ਕੀਤਾ ਗਿਆ ਸੀ ਅਤੇ ਅੱਜ ਉਹ ਕਾਲੀ ਵੇਈਂ ਦੇਸ਼ ਤੇ ਦੁਨੀਆ ਲਈ ਇੱਕ ਮਿਸਾਲ ਬਣੀ ਹੋਈ ਹੈ। ਸੀਚੇਵਾਲ ਹੋਰਾਂ ਨੇ ਦੱਸਿਆ ਕਿ ਪੈਸਾ ਕਦੇ ਵੀ ਉਨ੍ਹਾਂ ਦੀ ਤਰਜੀਹ ਨਹੀਂ ਰਿਹਾ, ਕਿਉਂਕਿ ਉਹ ਸਮਾਜ ਦੀ ਸੇਵਾ ਕਰਨ ਲਈ ਵਚਨਬੱਧ ਹਨ। ਉਨ੍ਹਾਂ ਨੇ ਦੱਸਿਆ ਕਿ ਮੌਜੂਦਾ ਸਮੇਂ ਦੌਰਾਨ ਉਹਨਾਂ ਦੀ ਤਨਖਾਹ ਬੁੱਢਾ ਦਰਿਆ ਦੀ ਸਫਾਈ ਲਈ ਚੱਲ ਰਹੇ ਕਾਰਜਾਂ ਲਈ ਖਰਚ ਕੀਤੀ ਜਾ ਰਹੀ ਹੈ।

    RELATED ARTICLES

    Most Popular

    Recent Comments