ਖੇਡ ਡੈਸਕ, ਲਿਬਰਲ ਪੰਜਾਬੀ: ਤੀਸਰਾ ਮੈਚ ਹਾਰਨ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਉਹ ਇਸ ਹਾਰ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹਨ। ਰੋਹਿਤ ਨੇ ਮੰਨਿਆ, “ਇਹ ਮੇਰੇ ਕਰੀਅਰ ਦਾ ਸਭ ਤੋਂ ਮੁਸ਼ਕਲ ਦੌਰ ਹੈ। ਇਸ ਹਾਰ ਨੂੰ ਮੈਨੂੰ ਸਵੀਕਾਰ ਕਰਨਾ ਔਖਾ ਲੱਗ ਰਿਹਾ ਹੈ। ਘਰੇਲੂ ਮੈਦਾਨ ‘ਤੇ ਟੈਸਟ ਮੈਚ ਅਤੇ ਸੀਰੀਜ਼ ਹਾਰਨਾ ਬਹੁਤ ਨਿਰਾਸ਼ਜਨਕ ਹੈ, ਅਤੇ ਇਹ ਚੀਜ਼ ਆਸਾਨੀ ਨਾਲ ਹਜ਼ਮ ਨਹੀਂ ਕੀਤੀ ਜਾ ਸਕਦੀ।
ਅਸੀਂ ਕਈ ਗਲਤੀਆਂ ਕੀਤੀਆਂ।”ਰੋਹਿਤ ਨੇ ਅੱਗੇ ਕਿਹਾ, “ਪਹਿਲੇ ਦੋ ਟੈਸਟ ਮੈਚਾਂ ਦੀ ਪਹਿਲੀ ਪਾਰੀ ਵਿੱਚ ਅਸੀਂ ਜ਼ਰੂਰੀ ਦੌੜਾਂ ਨਹੀਂ ਬਣਾ ਸਕੇ। ਇਸ ਮੈਚ ਵਿੱਚ ਅਸੀਂ ਬੜ੍ਹਤ ਲਈ ਸੀ, ਪਰ ਜੋ ਟੀਚਾ ਸਾਨੂੰ ਮਿਲਿਆ ਸੀ, ਉਸਨੂੰ ਚੇਜ਼ ਕਰਨਾ ਸਾਨੂੰ ਮੁਸ਼ਕਲ ਲੱਗਾ। ਇਕ ਟੀਮ ਦੇ ਤੌਰ ‘ਤੇ ਅਸੀਂ ਅਸਫਲ ਰਹੇ। ਜਦੋਂ ਤੁਸੀਂ ਵੱਡਾ ਟਾਰਗੈਟ ਚੇਜ਼ ਕਰਦੇ ਹੋ ਤਾਂ ਤੁਹਾਨੂੰ ਬੋਰਡ ‘ਤੇ ਦੌੜਾਂ ਦੀ ਲੋੜ ਹੁੰਦੀ ਹੈ। ਮੇਰੇ ਦਿਮਾਗ ਵਿੱਚ ਇਹੀ ਸੀ, ਪਰ ਅਜਿਹਾ ਹੋਇਆ ਨਹੀਂ।”


