More
    HomePunjabi Newsਉਤਰਾਖੰਡ ਦੇ ਐਵਲਾਂਚ ’ਚ ਘਿਰੇ 47 ਮਜ਼ਦੂਰਾਂ ਨੂੰ ਬਚਾਇਆ

    ਉਤਰਾਖੰਡ ਦੇ ਐਵਲਾਂਚ ’ਚ ਘਿਰੇ 47 ਮਜ਼ਦੂਰਾਂ ਨੂੰ ਬਚਾਇਆ

    8 ਮਜ਼ਦੂਰਾਂ ਦੀ ਭਾਲ ਜਾਰੀ

    ਚਮੋਲੀ/ਬਿਊਰੋ ਨਿਊਜ਼ : ਉਤਰਾਖੰਡ ਦੇ ਚਮੋਲੀ ’ਚ ਆਏ ਐਵਲਾਂਸ ਨਾਲ ਬਰਫ ਦਾ ਪਹਾੜ ਖਿਸਕਣ ਕਾਰਨ ਇਥੇ 55 ਮਜ਼ਦੂਰ ਫਸ ਗਏ ਸਨ। ਜਿਨ੍ਹਾਂ ਵਿਚੋਂ 47 ਮਜ਼ਦੂਰਾਂ ਨੂੰ ਸੁਰੱਖਿਆ ਬਾਹਰ ਕੱਢ ਲਿਆ ਗਿਆ ਹੈ। ਜਦਕਿ ਲਾਪਤਾ ਹੋਰ 8 ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਚਮੋਲੀ ਦੇ ਡੀਐਮ ਸੰਦੀਪ ਤਿਵਾਰੀ ਨੇ ਦੱਸਿਆ ਕਿ ਮਜ਼ਦੂਰਾਂ ਨੂੰ ਸੁਰੱਖਿਅਤ ਕੱਢਣ ਲਈ ਫੌਜ ਦੇ 4 ਹੈਲੀਕਾਪਟਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। 7 ਵਿਅਕਤੀਆਂ ਨੂੰ ਜੋਸ਼ੀਮਠ ਹਸਪਤਾਲ ਲਿਜਾਇਆ ਗਿਆ ਅਤੇ ਰੈਸਕਿਊ ਅਪ੍ਰੇਸ਼ਨ ’ਚ ਫੌਜ, ਆਈਟੀਬੀਪੀ, ਬੀਆਰਓ, ਐਸਡੀਆਰ ਐਫ ਅਤੇ ਐਨਡੀਆਰਐਫ ਦੇ 200 ਤੋਂ ਜ਼ਿਆਦਾ ਜਵਾਨ ਲਗੇ ਹੋਏ ਹਨ।

    ਇਹ ਘਟਨਾ ਬਦਰੀਨਾਥ ਤੋਂ 3 ਕਿਲੋਮੀਟਰ ਦੂਰ ਚਮੋਲੀ ਦੇ ਮਾਣਾ ਪਿੰਡ ’ਚ ਵਾਪਰੀ। ਇਕ ਫੌਜੀ ਅਧਿਕਾਰੀ ਨੇ ਦੱਸਿਆ ਕਿ ਫੌਜੀ ਅਪ੍ਰੇਸ਼ਨ ਪੂਰੀ ਰਾਤ ਚੱਲਿਆ ਜਿਸ ਦੇ ਚਲਦਿਆਂ 14 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿਥੇ 1 ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਤੋਂ ਲੰਘੀ ਰਾਤ 8 ਵਜੇ 33 ਵਿਅਕਤੀਆਂ ਨੂੰ ਸੁਰੱਖਿਆ ਬਾਹਰ ਕੱਢਿਆ ਸੀ।

    RELATED ARTICLES

    Most Popular

    Recent Comments