ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਰਜਿਸਟਰਾਰ ਅਤੇ ਵਾਈਸ ਚਾਂਸਲਰ ਦੇ ਸਕੱਤਰ ਦਿੱਲੀ ਲਈ ਰਵਾਨਾ ਹੋ ਗਏ ਹਨ। ਉਹ ਉੱਥੇ ਕੇਂਦਰੀ ਸਿੱਖਿਆ ਮੰਤਰੀ ਨਾਲ ਮੁਲਾਕਾਤ ਕਰਨਗੇ। ਮੀਟਿੰਗ ਦੌਰਾਨ, ਉਹ ਪੰਜਾਬ ਯੂਨੀਵਰਸਿਟੀ ਦੀ ਮੌਜੂਦਾ ਸਥਿਤੀ ਅਤੇ ਸੈਨੇਟ ਚੋਣਾਂ ਨਾਲ ਸਬੰਧਤ ਚੱਲ ਰਹੀ ਕਾਰਵਾਈ ਬਾਰੇ ਚਰਚਾ ਕਰਨਗੇ। ਇਹ ਜਾਣਕਾਰੀ ਪੰਜਾਬ ਯੂਨੀਵਰਸਿਟੀ ਦੇ ਰਜਿਸਟਰਾਰ ਵਾਈ.ਪੀ. ਸਿੰਘ ਵੱਲੋਂ ਇੱਕ ਵੀਡੀਓ ਬਿਆਨ ਵਿੱਚ ਜਾਰੀ ਕੀਤੀ ਗਈ।
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਰਜਿਸਟਰਾਰ ਅਤੇ ਵਾਈਸ ਚਾਂਸਲਰ ਦੇ ਸਕੱਤਰ ਦਿੱਲੀ ਰਵਾਨਾ
RELATED ARTICLES


