More
    HomePunjabi NewsRBI ਨੇ ਰੈਪੋ ਦਰਾਂ ’ਚ ਨਹੀਂ ਕੀਤਾ ਕੋਈ ਬਦਲਾਅ

    RBI ਨੇ ਰੈਪੋ ਦਰਾਂ ’ਚ ਨਹੀਂ ਕੀਤਾ ਕੋਈ ਬਦਲਾਅ

    ਰੈਪੋ ਰੇਟ 6.5 ਫੀਸਦੀ ’ਤੇ ਬਰਕਰਾਰ

    ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੀ ਮੁਦਰਾ ਨੀਤੀ ਕਮੇਟੀ ਦੀ ਤਿੰਨ ਰੋਜ਼ਾ ਮੀਟਿੰਗ ਅੱਜ ਵੀਰਵਾਰ ਨੂੰ ਸਮਾਪਤ ਹੋ ਗਈ ਹੈ। ਕਮੇਟੀ ਦੇ ਪ੍ਰਧਾਨ ਅਤੇ ਆਰ.ਬੀ.ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮੀਟਿੰਗ ਵਿਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੱਤੀ ਹੈ। ਆਰ.ਬੀ.ਆਈ. ਨੇ ਰੈਪੋ ਰੇਟ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ ਅਤੇ ਇਹ ਰੈਪੋ ਰੇਟ 6.5 ਫੀਸਦੀ ’ਤੇ ਬਰਕਰਾਰ ਹੈ।

    ਜ਼ਿਕਰਯੋਗ ਹੈ ਕਿ 2023 ਤੋਂ ਬਾਅਦ ਰੈਪੋ ਦਰ 6.5 ਫੀਸਦੀ ਦੇ ਉਚ ਪੱਧਰ ’ਤੇ ਬਣੀ ਹੋਈ ਹੈ। ਲੋਕ ਸਭਾ ਦੇ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ 2024-25 ਲਈ ਕਮੇਟੀ ਦੀ ਮੀਟਿੰਗ ਜੂਨ ਵਿਚ ਵੀ ਹੋਈ ਸੀ, ਉਸ ਸਮੇਂ ਵੀ ਰੈਪੋ ਰੇਟ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਇਸ ਵਾਰ ਇਹ ਮੀਟਿੰਗ ਬਜਟ ਤੋਂ ਬਾਅਦ ਹੋਈ ਹੈ। ਅਜਿਹੇ ਵਿਚ ਲੋਕਾਂ ਨੂੰ ਉਮੀਦ ਸੀ ਕਿ ਸ਼ਾਇਦ ਆਰ.ਬੀ.ਆਈ. ਇਸ ਵਾਰ ਵਿਆਜ਼ ਦਰਾਂ ਨੂੰ ਘਟਾ ਸਕਦਾ ਹੈ, ਪਰ ਅਜਿਹਾ ਨਹੀਂ ਹੋਇਆ।

    ਧਿਆਨ ਰਹੇ ਕਿ ਰੈਪੋ ਰੇਟ ਉਹੀ ਹੈ, ਜਿਸ ਦੇ ਅਧਾਰ ’ਤੇ ਤੁਹਾਡੇ ਬੈਂਕ ਕਰਜ਼ੇ ਦੀ ਵਿਆਜ਼ ਦਰ ਤੈਅ ਹੁੰਦੀ ਹੈ। ਜਦੋਂ ਰੈਪੋ ਰੇਟ ਘਟਦਾ ਹੈ ਤਾਂ ਆਮ ਵਿਅਕਤੀ ਨੂੰ ਰਾਹਤ ਮਿਲਦੀ ਹੈ ਅਤੇ ਜਦੋਂ ਰੈਪੋ ਰੇਟ ਵਧਦਾ ਹੈ ਤਾਂ ਆਮ ਵਿਅਕਤੀ ਦੀਆਂ ਮੁਸ਼ਕਲਾਂ ਵੀ ਵਧ ਜਾਂਦੀਆਂ ਹਨ। 

    RELATED ARTICLES

    Most Popular

    Recent Comments