Sunday, July 7, 2024
HomePunjabi Newsਆਰਬੀਆਈ ਨੇ ਵਿਆਜ ਦਰਾਂ ਨਹੀਂ ਕੀਤਾ ਕੋਈ ਬਦਲਾਅ

ਆਰਬੀਆਈ ਨੇ ਵਿਆਜ ਦਰਾਂ ਨਹੀਂ ਕੀਤਾ ਕੋਈ ਬਦਲਾਅ

ਰੈਪੋ ਰੇਟ 6.5 ਫੀਸਦੀ ’ਤੇ ਬਰਕਰਾਰ, ਈਐਮਆਈ ਵੀ ਨਹੀਂ ਵਧੇਗੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਰਿਜ਼ਰਵ ਬੈਂਕ ਨੇ ਲਗਾਤਾਰ ਅੱਠਵੀਂ ਵਾਰ ਵਿਆਜ ਦਰਾਂ ’ਚ ਕੋਈ ਬਦਲਾਅ ਨਹੀਂ ਕੀਤਾ। ਆਰਬੀਆਈ ਨੇ ਵਿਆਜ ਦਰਾਂ ਨੂੰ 6.5 ਫੀਸਦੀ ’ਤੇ ਹੀ ਕਾਇਮ ਰੱਖਿਆ ਹੈ। ਇਸ ਤਰ੍ਹਾਂ ਕਰਨ ਨਾ ਤਾਂ ਲੋਨ ਮਹਿੰਗੇ ਹੋਣਗੇ ਅਤੇ ਨਾ ਹੀ ਤੁਹਾਡੀ ਈਐਮਆਈ ਵਧੇਗੀ। ਆਰਬੀਆਈ ਨੇ ਆਖਰੀ ਵਾਰ ਫਰਵਰੀ 2023 ’ਚ ਦਰਾਂ ਨੂੰ 0.25 ਫੀਸਦੀ ਤੋਂ ਵਧਾ ਕੇ 6.5 ਫੀਸਦੀ ਕੀਤਾ ਸੀ। ਲੰਘੇ ਦਿਨੀਂ ਹੋਈ ਮਾਨੇਟਰੀ ਪਾਲਿਸੀ ਕਮੇਟੀ ਦੀ ਮੀਟਿੰਗ ਦੌਰਾਨ ਲਏ ਗਏ ਫੈਸਲਿਆਂ ਸਬੰਧੀ ਜਾਣਕਾਰੀ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਵੱਲੋਂ ਅੱਜ ਸ਼ੁੱਕਰਵਾਰ ਨੂੰ ਦਿੱਤੀ ਗਈ।

ਮਾਨੇਟਰੀ ਪਾਲਿਸੀ ਕਮੇਟੀ ਦੀ ਹਰ ਦੋ ਮਹੀਨਿਆਂ ਮਗਰੋਂ ਮੀਟਿੰਗ ਹੁੰਦੀ ਹੈ ਅਤੇ ਇਸ ਤੋਂ ਪਹਿਲਾਂ ਇਹ ਮੀਟਿੰਗ ਅਪ੍ਰੈਲ ਮਹੀਨੇ ’ਚ ਹੋਈ ਸੀ, ਉਸ ਸਮੇਂ ਵੀ ਵਿਆਜ ਦਰਾਂ ’ਚ ਕੋਈ ਵਾਧਾ ਨਹੀਂ ਕੀਤਾ ਗਿਆ ਸੀ। ਆਰਬੀਆਈ ਦੀ ਮਾਨੇਟਰੀ ਪਾਲਿਸੀ ਕਮੇਟੀ ਦੇ ਛੇ ਮੈਂਬਰ ਹਨ ਅਤੇ ਇਨ੍ਹਾਂ ’ਚ ਬਾਹਰੀ ਅਤੇ ਆਰਬੀਆਈ ਅਧਿਕਾਰੀ ਸ਼ਾਮਲ ਹਨ। ਗਵਰਨਰ ਸ਼ਕਤੀਕਾਂਤ ਦਾਸ ਦੇ ਨਾਲ ਆਰਬੀਆਈ ਅਧਿਕਾਰੀ ਰਾਜੀਵ ਰੰਜਨ, ਕਾਰਜਕਾਰੀ ਨਿਰਦੇਸ਼ਕ ਦੇ ਰੂਪ ’ਚ ਮਾਈਕਲ ਦੇਵਬ੍ਰਤ ਪਾਤਰਾ ਡਿਪਟੀ ਗਵਰਨਰ ਹਨ। ਜਦਕਿ ਸਸ਼ਾਂਕ ਭਿੜੇ, ਆਸ਼ਿਮਾ ਗੋਇਲ ਅਤੇ ਜਯੰਤ ਆਰ ਵਰਮਾ ਬਾਹਰੀ ਮੈਂਬਰ ਹਨ।

RELATED ARTICLES

Most Popular

Recent Comments