More
    HomePunjabi Newsਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਿਲੀ ਰਾਮ ਰਹੀਮ ਨੂੰ 30 ਦਿਨਾਂ...

    ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਿਲੀ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ

    ਸਜ਼ਾ ਸੁਣਾਏ ਜਾਣ ਬਾਅਦ ਪਹਿਲੀ ਵਾਰ ਸਿਰਸਾ ਡੇਰੇ ਪਹੁੰਚੇ

    ਸਿਰਸਾ/ਬਿਊਰੋ ਨਿਊਜ਼ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਫਿਰ ਤੋਂ 30 ਦਿਨਾਂ ਦੇ ਪੈਰੋਲ ਮਿਲੀ ਗਈ ਹੈ। ਅੱਜ ਮੰਗਲਵਾਰ ਨੂੰ ਰਾਮ ਰਹੀਮ ਸਵੇਰੇ 6 ਵਜੇ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆਏ ਅਤੇ ਸਖਤ ਸੁਰੱਖਿਆ ਦਰਮਿਆਨ ਸਿਰਸਾ ਡੇਰੇ ਵਿਖੇ ਪਹੁੰਚੇ। ਧਿਆਨ ਰਹੇ 2017 ’ਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਮ ਰਹੀਮ ਪਹਿਲੀ ਵਾਰ ਸਿਰਸਾ ਡੇਰੇ ਵਿਖੇ ਪਹੰਚੇ ਹਨ।

    ਇਸ ਤੋਂ ਪਹਿਲਾਂ ਰਾਮ ਰਹੀਮ 11 ਵਾਰ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਆ ਚੁੱਕੇ ਹਨ ਅਤੇ ਉਹ ਉਤਰ ਪ੍ਰਦੇਸ਼ ਦੇ ਬਰਨਾਵਾ ਆਸ਼ਰਮ ਵਿਚ ਰਹੇ। ਸਿਰਸਾ ਪਹੁੰਚਦੇ ਹੀ ਰਾਮ ਰਹੀਮ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਪ੍ਰਮਾਤਮਾ ਕਿਰਪਾ ਨਾਲ ਤੁਹਾਡੇ ਦਰਸ਼ਨਾਂ ਦੇ ਲਈ ਅਤੇ ਤੁਹਾਡੀ ਸੇਵਾ ’ਚ ਆਏ ਹਾਂ। ਇਸ ਵਾਰ ਅਸੀਂ ਸਿਰਸਾ ਸਥਿਤ ਸ਼ਾਹ ਸਤਿਨਾਮ ਜੀ ਧਾਮ ਵਿਖੇ ਆਏ ਹਾਂ। ਤੁਹਾਨੂੰ ਸਾਰਿਆਂ ਬੇਨਤੀ ਹੈ ਕਿ ਤੁਸੀਂ ਸਿਰਸਾ ਡੇਰੇ ’ਚ ਨਹੀਂ ਆਉਣਾ ਅਤੇ ਆਪਣੀ-ਆਪਣੀ ਜਗ੍ਹਾ ’ਤੇ ਰਹਿਣਾ ਹੈ। ਸਿਆਸੀ ਮਾਹਿਰਾਂ ਵੱਲੋਂ ਰਾਮ ਰਹੀਮ ਦੀ ਪੈਰੋਲ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਅਤੇ ਹਰਿਆਣਾ ਦੀਆਂ ਨਗਰ ਨਿਗਮ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

    RELATED ARTICLES

    Most Popular

    Recent Comments