More
    HomePunjabi Newsਰਾਹੁਲ ਗਾਂਧੀ ਰਾਏਬਰੇਲੀ ਤੋਂ ਲੜਨਗੇ ਚੋਣ

    ਰਾਹੁਲ ਗਾਂਧੀ ਰਾਏਬਰੇਲੀ ਤੋਂ ਲੜਨਗੇ ਚੋਣ

    ਪਿ੍ਅੰਕਾ ਗਾਂਧੀ ਨੇ ਚੋਣ ਲੜਨ ਤੋਂ ਵੱਟਿਆ ਪਾਸਾ

    ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਉਤਰ ਪ੍ਰਦੇਸ਼ ਦੇ ਲੋਕ ਸਭਾ ਹਲਕਾ ਰਾਏਬਰੇਲੀ ਤੋਂ ਚੋਣ ਲੜਨਗੇ। ਇਸ ਸੀਟ ਤੋਂ ਪਹਿਲਾਂ ਸੋਨੀਆ ਗਾਂਧੀ ਚੋਣ ਲੜਦੇ ਰਹੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪਿ੍ਅੰਕਾ ਗਾਂਧੀ ਲੋਕ ਸਭਾ ਦੀ ਚੋਣ ਨਹੀਂ ਲੜਨਗੇ। ਇਸੇ ਤਰ੍ਹਾਂ ਅਮੇਠੀ ਲੋਕ ਸਭਾ ਹਲਕੇ ਤੋਂ ਕਾਂਗਰਸ ਨੇ ਕਿਸ਼ੋਰੀ ਲਾਲ ਸ਼ਰਮਾ ਨੂੰ ਟਿਕਟ ਦਿੱਤੀ ਹੈ। ਕਿਸ਼ੋਰੀ ਲਾਲ ਸੋਨੀਆ ਗਾਂਧੀ ਦੇ ਬਹੁਤ ਭਰੋਸੇਮੰਦ ਮੰਨੇ ਜਾਂਦੇ ਹਨ।

    ਉਧਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਰਾਏਬਰੇਲੀ ਲੋਕ ਸਭਾ ਹਲਕੇ ਤੋਂ ਯੋਗੀ ਸਰਕਾਰ ’ਚ ਮੰਤਰੀ ਦਿਨੇਸ਼ ਪ੍ਰਤਾਪ ਸਿੰਘ ਨੂੰ ਉਮੀਦਵਾਰ ਬਣਾਇਆ ਹੈ, ਜਦੋਂ ਕਿ ਅਮੇਠੀ ਹਲਕੇ ਤੋਂ ਸਿਮਰਤੀ ਇਰਾਨੀ ਭਾਜਪਾ ਦੇ ਉਮੀਦਵਾਰ ਹਨ।   

    RELATED ARTICLES

    Most Popular

    Recent Comments