ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਟੋਲ ਪਲਾਜਾ ਜਲਦੀ ਹੀ ਮੁਫਤ ਹੋ ਸਕਦਾ ਹੈ। ਇਹ ਟੋਲ ਪਲਾਜ਼ਾ 17 ਸਤੰਬਰ ਤੋਂ ਟੈਕਸ ਫ਼੍ਰੀ ਹੋ ਸਕਦਾ ਹੈ। ਇਸ ਦਾ ਐਲਾਨ ਪੰਜਾਬ ਟੋਲ ਯੂਨੀਅਨ ਨੇ ਮੀਟਿੰਗ ਉਪਰੰਤ ਕੀਤਾ ਹੈ। ਟੋਲ ਯੂਨੀਅਨ ਪੰਜਾਬ ਦੇ ਮੈਂਬਰਾਂ ਦੀ ਇਕ ਵਿਸ਼ੇਸ਼ ਮੀਟਿੰਗ ਨੈਸ਼ਨਲ ਹਾਈਵੇਅ ‘ਤੇ ਲਾਡੋਵਾਲ ਟੋਲ ਪਲਾਜ਼ਾ ਵਿਖੇ ਹੋਈ, ਜਿਸ ਦੀ ਅਗਵਾਈ ਪੰਜਾਬ ਟੋਲ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕੀਤੀ।
ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜਾ ਜਲਦੀ ਹੀ ਹੋਵੇਗਾ ਮੁਫ਼ਤ
RELATED ARTICLES