ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਫਸੇ ਬਜ਼ੁਰਗਾਂ ਨੂੰ ਤੁਰੰਤ ਬਚਾਇਆ ਜਾਵੇਗਾ ਅਤੇ ਨੇੜਲੇ ਬਿਰਧ ਆਸ਼ਰਮਾਂ ਵਿੱਚ ਲਿਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮੇਂ ਸੂਬੇ ਵਿੱਚ 41 ਬਿਰਧ ਆਸ਼ਰਮ ਹਨ, ਜਿਨ੍ਹਾਂ ਵਿੱਚ 572 ਬਜ਼ੁਰਗਾਂ ਨੂੰ ਰੱਖਣ ਦੀ ਸਮਰੱਥਾ ਹੈ ਅਤੇ ਇਸ ਸਮਰੱਥਾ ਨੂੰ 700 ਤੱਕ ਵਧਾਇਆ ਜਾ ਸਕਦਾ ਹੈ। ਮਾਨਸਾ ਵਿੱਚ ਬਣਿਆ ਨਵਾਂ ਬਿਰਧ ਆਸ਼ਰਮ ਪਹਿਲਾਂ ਹੀ ਚਾਲੂ ਕਰ ਦਿੱਤਾ ਗਿਆ ਹੈ, ਤਾਂ ਜੋ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾ ਸਕੇ।
ਪੰਜਾਬ ਸਰਕਾਰ ਵਲੋਂ ਹੜ੍ਹ ਪੀੜਤਾਂ ਲਈ ਵੱਡਾ ਐਲਾਨ, ਬਜ਼ੁਰਗਾਂ ਲਈ ਪ੍ਰਬੰਧ
RELATED ARTICLES