ਪੰਜਾਬ ਸਰਕਾਰ ਨੇ ਜੀ.ਐਸ.ਟੀ. ਨੇ 31 ਮਾਰਚ, 2023 ਤੱਕ ਬਕਾਇਆ ਮੁਲਾਂਕਣ ਜਮ੍ਹਾਂ ਕਰਾਉਣ ਲਈ ਵਪਾਰਕ ਭਾਈਚਾਰੇ ਨੂੰ ਇੱਕ ਵਿਲੱਖਣ ਤੋਹਫ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਤਹਿਤ ਦੁੱਗਰੀ ਫੇਜ਼-1 ਸਥਿਤ ਸ਼ੀਤਲਾ ਮਾਤਾ ਮੰਦਿਰ, ਮੋਰਾਡੋ ਕਲੋਨੀ ਦੇ ਸਾਹਮਣੇ ਕੈਂਪ ਲਗਾਇਆ ਗਿਆ ਜਿਸ ਦੀ ਅਗਵਾਈ ਰਾਜ ਮਾਲ ਅਫ਼ਸਰ ਐਚ.ਐਸ. ਡਿੰਪਲ ਨੇ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜ਼ਰ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ 1 ਲੱਖ ਰੁਪਏ ਤੱਕ ਦੇ ਕੁੱਲ ਟੈਕਸ, ਵਿਆਜ ਅਤੇ ਜੁਰਮਾਨੇ ਵਾਲੇ ਵਪਾਰੀਆਂ ਨੂੰ ਕੋਈ ਵੀ ਰਕਮ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹੈ। ਇਨ੍ਹਾਂ ਵਪਾਰੀਆਂ ਦਾ ਕੁੱਲ ਵਿਆਜ, ਟੈਕਸ ਅਤੇ ਜੁਰਮਾਨਾ ਮੁਆਫ਼ ਕਰ ਦਿੱਤਾ ਗਿਆ ਹੈ।
ਪੰਜਾਬ ਸਰਕਾਰ ਵਪਾਰੀਆਂ ਨੂੰ ਦੇਣ ਜਾ ਰਹੀ ਵੱਡਾ ਤੋਹਫ਼ਾ, ਜਾਣੋ ਕਿਵੇਂ
RELATED ARTICLES