Sunday, July 7, 2024
HomePunjabi Newsਝਾਰਖੰਡ ਦੇ ਮੰਤਰੀ ਦਾ PS ਤੇ ਉਸਦਾ ਨੌਕਰ 32 ਕਰੋੜ ਰੁਪਏ ਦੀ...

ਝਾਰਖੰਡ ਦੇ ਮੰਤਰੀ ਦਾ PS ਤੇ ਉਸਦਾ ਨੌਕਰ 32 ਕਰੋੜ ਰੁਪਏ ਦੀ ਬਰਾਮਦਗੀ ਮਾਮਲੇ ’ਚ ਗਿ੍ਫਤਾਰ

6 ਦਿਨ ਦੇ ਰਿਮਾਂਡ ’ਤੇ ਭੇਜਿਆ ਮੰਤਰੀ ਦਾ ਨਿੱਜੀ ਸਕੱਤਰ

ਰਾਂਚੀ/ਬਿਊਰੋ ਨਿਊਜ਼  : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਮੰਗਲਵਾਰ ਨੂੰ ਝਾਰਖੰਡ ਸਰਕਾਰ ਦੇ ਪੇਂਡੂ ਵਿਕਾਸ ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਕੱਤਰ ਸੰਜੀਵ ਲਾਲ ਅਤੇ ਉਸਦੇ ਘਰੇਲੂ ਨੌਕਰ ਜਹਾਂਗੀਰ ਆਲਮ ਨੂੰ 32 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਦੀ ਬਰਾਮਦਗੀ ਦੇ ਮਾਮਲੇ ਵਿਚ ਗਿ੍ਫਤਾਰ ਕੀਤਾ ਹੈ। ਸੂਤਰਾਂ ਨੇ ਦੱਸਿਆ ਹੈ ਕਿ ਰਾਤ ਸਮੇਂ ਕੀਤੀ ਗਈ ਪੁੱਛ ਪੜਤਾਲ ਤੋਂ ਬਾਅਦ ਦੋਵਾਂ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐੱਲਏ) ਦੀਆਂ ਧਾਰਾਵਾਂ ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ।

ਇਹ ਦੋਵੇਂ ਵਿਅਕਤੀਆਂ ਨੇ ਜਾਂਚ ਵਿੱਚ ਸਹਿਯੋਗ ਨਹੀਂ ਦਿੱਤਾ ਅਤੇ ਈਡੀ ਅਧਿਕਾਰੀਆਂ ਵੱਲੋਂ ਪੁੱਛੇ ਸਵਾਲਾਂ ਨੂੰ ਟਾਲਦੇ ਵੀ ਰਹੇ। ਇਸਦੇ ਚੱਲਦਿਆਂ ਮੰਤਰੀ ਦੇ ਨਿੱਜੀ ਸਕੱਤਰ ਸੰਜੀਵ ਲਾਲ ਅਤੇ ਉਸਦੇ ਘਰੇਲੂ ਨੌਕਰ ਜਹਾਂਗੀਰ ਆਲਮ ਨੂੰ ਏਜੰਸੀ ਨੇ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ। ਈਡੀ ਨੇ ਅਦਾਲਤ ਕੋਲੋਂ ਇਨ੍ਹਾਂ ਦੋਵਾਂ ਕੋਲੋਂ ਪੁੱਛਗਿੱਛ ਲਈ 10 ਦਿਨ ਦੀ ਰਿਮਾਂਡ ਮੰਗੀ ਸੀ, ਪਰ ਅਦਾਲਤ ਨੇ 6 ਦਿਨ ਦੇ ਰਿਮਾਂਡ ਦੀ ਮਨਜੂਰੀ ਦਿੱਤੀ ਹੈ।

ਹੁਣ ਭਲਕੇ ਬੁੱਧਵਾਰ ਤੋਂ ਇਨ੍ਹਾਂ ਦੋਵਾਂ ਸੰਜੀਵ ਲਾਲ ਅਤੇ ਜਹਾਂਗੀਰ ਆਲਮ ਕੋਲੋਂ ਪੁੱਛਗਿੱਛ ਸ਼ੁਰੂ ਹੋਵੇਗੀ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਮੰਤਰੀ ਦੇ ਨਿੱਜੀ ਸਕੱਤਰ ਸੰਜੀਵ ਆਲਮ ਦੇ ਘਰੋਂ ਈਡੀ ਨੇ ਕਰੋੜਾਂ ਰੁਪਏ ਦੀ ਨਗਦੀ ਬਰਾਮਦ ਕੀਤੀ ਸੀ। 

RELATED ARTICLES

Most Popular

Recent Comments