More
    HomeEnglish Newsਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੋਡਾ ’ਚ ਕਾਂਗਰਸ, ਪੀਡੀਪੀ ਅਤੇ ਨੈਸ਼ਨਲ ਕਾਨਫਰੰਸ...

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੋਡਾ ’ਚ ਕਾਂਗਰਸ, ਪੀਡੀਪੀ ਅਤੇ ਨੈਸ਼ਨਲ ਕਾਨਫਰੰਸ ’ਤੇ ਕਸਿਆ ਤੰਜ

    ਕਿਹਾ : ਜੰਮੂ-ਕਸ਼ਮੀਰ ਨੂੰ ਤਿੰਨ ਖਾਨਦਾਨਾਂ ਨੇ ਮਿਲ ਕੇ ਕੀਤਾ ਹੈ ਬਰਬਾਦ

    ਡੋਡਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਡੋਡਾ ਪਹੁੰਚੇ। ਇਥੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਰਿਵਾਰਵਾਦ, ਅੱਤਵਾਦ, ਪੱਤਰਬਾਜ਼ੀ ਅਤੇ ਧਾਰਾ 370 ਵਰਗੇ ਮੁੱਦਿਆਂ ’ਤੇ ਗੱਲ ਕੀਤੀ।

    ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਨੂੰ ਕਾਂਗਰਸ, ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਖਾਨਦਾਨ ਨੇ ਬਰਬਾਦ ਕੀਤਾ ਹੈ। ਇਨ੍ਹਾਂ ਤਿੰਨੋਂ ਖਾਨਦਾਨਾਂ ਨੇ ਮਿਲ ਕੇ ਜੰਮੂ-ਕਸ਼ਮੀਰ ਦੀ ਜਨਤਾ ਨਾਲ ਜੋ ਕੀਤਾ ਉਹ ਕਿਸੇ ਪਾਪ ਤੋਂ ਘੱਟ ਨਹੀਂ। ਇਹ ਤਿੰਨੋਂ ਖਾਨਦਾਨ ਜੰਮੂ-ਕਸ਼ਮੀਰ ਦੀ ਬਰਬਾਦੀ ਲਈ ਜ਼ਿੰਮੇਵਾਰ ਹਨ। ਉਨ੍ਹਾਂ ਡੋਡਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਮਿਲ ਕੇ ਇਕ ਸੁਰੱਖਿਅਤ ਕਸ਼ਮੀਰ ਦਾ ਨਿਰਮਾਣ ਕਰਾਂਗੇ, ਇਹ ਮੋਦੀ ਦੀ ਗਰੰਟੀ ਹੈ। ਇਸ ਰੈਲੀ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਿਨਾਬ ਘਾਟੀ ਦੇ ਤਿੰਨ ਜ਼ਿਲ੍ਹਿਆਂ ਡੋਡਾ, ਕਿਸ਼ਤਵਾੜ ਅਤੇ ਰਾਮਬਨ ਦੀਆਂ 8 ਵਿਧਾਨ ਸਭਾ ਸੀਟਾਂ ਨੂੰ ਕਵਰ ਕੀਤਾ। ਇਨ੍ਹਾਂ ਸੀਟਾਂ ਤੋਂ ਇਲਾਵਾ ਪਹਿਲੇ ਗੇੜ ਤਹਿਤ 24 ਸੀਟਾਂ ’ਤੇ 18 ਸਤੰਬਰ ਨੂੰ ਵੋਟਾਂ ਪਾਈਆਂ ਜਾਣਗੀਆਂ।

    RELATED ARTICLES

    Most Popular

    Recent Comments